Close
Menu

ਅੱਤਵਾਦੀ ਹਮਲੇ ਦੇ ਸਾਜ਼ਿਸ਼ਕਰਤਾ ਦੀ ਕੈਨੇਡੀਅਨ ਨਾਗਰਿਕਤਾ ਹੋਈ ਰੱਦ

-- 29 September,2015

ਓਟਾਵਾ  – ਕੈਨੇਡਾ ਸਰਕਾਰ ਨੇ ਨਵੇਂ ਕਾਨੂੰਨ ਸੀ-24 ਦੀ ਵਰਤੋਂ ਕਰਦਿਆਂ ਟੋਰਾਂਟੋ-18 ਦੇ ਮੈਂਬਰ ਅਤੇ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਜ਼ਕਾਰੀਆ ਅਮਾਰਾ ਦੀ ਕੈਨੇਡੀਅਨ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਸਲ ‘ਚ ਉਹ ਜੋਰਡਨ ਦਾ ਮੂਲ ਵਾਸੀ ਹੈ, ਜਿਸ ਨੂੰ ਅੱਤਵਾਦੀ ਸਰਗਰਮੀਆਂ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਅੱਜ ਕੱਲ•ਉਹ ਕਿਉਬਿਕ ਜੇਲ ਵਿਚ ਬੰਦ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਜਾਰਡਨ ਡਿਪੋਰਟ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਸਲਾਮਿਕ ਅੱਤਵਾਦੀ ਜ਼ਕਾਰੀਆ ਅਮਾਰਾ ਨੇ ਕੈਨੇਡੀਅਨ ਸੰਸਦ ਅਤੇ ਟੋਰਾਂਟੋ ਦੀਆਂ ਕਈ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਘੜੀ ਸੀ। ਉਸ ਨੂੰ ਸਾਲ 2010 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕੈਨੇਡਾ ਦੇ ਰੱਖਿਆ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਵਿਅਕਤੀ ਦੀ ਨਾਗਰਿਕਤਾ ਰੱਦ ਕੀਤੀ ਗਈ ਹੈ। ਉਨਾਂ੍ਹ ਦੱਸਿਆ ਕਿ ਅੱਤਵਾਦੀ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਆਪਣਾ ਦੇਸ਼ ਛੱਡ ਕੇ ਕੈਨੇਡਾ ਆ ਰਹੇ ਨੌਜਵਾਨਾਂ ਦੀ ਵੱਧਦੀ ਗਿਣਤੀ ਨੇ ਕੈਨੇਡਾ ਦੀ ਸਰਕਾਰ ਨੂੰ ਚਿੰਤਾ ‘ਚ ਪਾਇਆ ਹੋਇਆ ਹੈ। ਇਕ ਰਿਪੋਰਟ ਮੁਤਾਬਕ ਕੈਨੇਡਾ ਸਰਕਾਰ ਨੇ ਤਿੰਨ ਹੋਰਨਾਂ ਅੱਤਵਾਦੀਆਂ ਦੀ ਨਾਗਰਿਕਤਾ ਖਤਮ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।  ਜ਼ਕਾਰੀਆ ਅਮਾਰਾ ਜਾਰਡਨ ਦਾ ਨਾਗਰਿਕ ਹੈ ਅਤੇ ਉਸ ਨੂੰ ਕੈਨੇਡੀਅਨ ਨਾਗਰਿਕਤਾ ਮਿਲੀ ਹੋਈ ਹੈ। ਜਕਾਰੀਆ ਸਮੇਤ 18 ਮੁਸਲਿਮ ਕਟੱੜਪੰਥੀ ਨੌਜਵਾਨ ਕੈਨੇਡਾ ਵਿੱਚ ਬੰਬ ਧਮਾਕੇ ਕਰਕੇ ਨਾ ਸਿਰਫ਼ ਟੋਰਾਂਟੋ ਸਟਾਕ ਐਕਸਚੇਂਜ, ਗੁਪਤਚਰ ਏਜੰਸੀ ਸੀ. ਐਸ. ਆਈ. ਐਸ. ਤੇ ਪਾਰਲੀਮੈਂਟ ਹਿੱਲ ਵਰਗੀਆਂ ਮਹੱਤਵਪੂਰਨ ਇਮਾਰਤਾਂ ਨੂੰ ਨਸ਼ਟ ਕਰਨਾ ਚਾਹੁੰਦੇ ਸਨ, ਬਲਕਿ ਪ੍ਰਧਾਨ ਮੰਤਰੀ ਅਤੇ ਕੁਝ ਹੋਰ ਨਾਮਵਰ ਹਸਤੀਆਂ ਦਾ ਸਿਰ ਕਲਮ ਵੀ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰਦਿਆਂ ਉਨ੍ਹਾਂ ਨੂੰ ਜੂਨ, 2006 ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਕੈਨੇਡਾ ਦੇ ਇਤਿਹਾਸ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਅਜਿਹਾ ਕੇਸ ਸੀ, ਜਿਸ ਵਿਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਬੇਨਕਾਬ ਕੀਤਾ ਗਿਆ ਸੀ।

Facebook Comment
Project by : XtremeStudioz