Close
Menu

ਅੱਤਵਾਦ ਖਿਲਾਫ ਲੜਾਈ ‘ਤੇ ਮਰਕੇਲ ਅਤੇ ਸੀਸੀ ਨੇ ਕੀਤੀ ਚਰਚਾ

-- 14 January,2017

ਕਾਹਿਰਾ— ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਿਹ ਅਲ-ਸੀਸੀ ਨੇ ਅੱਤਵਾਦ ਖਿਲਾਫ ਲੜਾਈ ‘ਚ ਸਹਿਯੋਗ ਲਈ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਹੈ। ਮਿਸਰ ਦੇ ਰਾਸ਼ਟਰਪਤੀ ਦਫਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਦੋਵੇਂ ਨੇਤਾਵਾਂ ਨੇ ਅੱਤਵਾਦ ਖਿਲਾਫ ਲੜਾਈ ਨੂੰ ਲੈ ਕੇ ਬੀਤੇ ਦਿਨ ਟੈਲੀਫੋਨ ‘ਤੇ ਚਰਚਾ ਕੀਤੀ। ਸੀਸੀ ਅਤੇ ਮਰਕੇਲ ਨੇ ਹਾਲ ਹੀ ਮਿਸਰ ਅਤੇ ਜਰਮਨੀ ‘ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਦੌਰਾਨ ਮਰਕੇਲ ਦੇ ਮਿਸਰ ਯਾਤਰਾ ਨੂੰ ਲੈ ਕੇ ਵੀ ਚਰਚਾ ਹੋਈ।

Facebook Comment
Project by : XtremeStudioz