Close
Menu

ਅੱਤਵਾਦ ਦਾ ਮਿਲ ਕੇ ਮੁਕਾਬਲਾ ਕਰਨਗੇ ਪਾਕਿ-ਚੀਨ

-- 22 April,2015

ਇਸਲਾਮਾਬਾਦ –  ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਅੱਤਵਾਦ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਮਿਲ ਕੇ ਕੰਮ ਕਰਨਗੇ। ਨਵਾਜ਼ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਸਾਡਾ ਸਾਂਝਾ ਯਤਨ ਅਜੇ ਤੱਕ ਸਫਲ ਰਿਹਾ ਹੈ ਪਰ ਸਾਨੂੰ ਆਪਣੇ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ਹੈ। ਉਥੇ ਹੀ ਪਾਕਿ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਜਿਨਪਿੰਗ ਨੇ ਕਿਹਾ ਕਿ ਇਸਲਾਮਾਬਾਦ ਅਜਿਹੇ ਸਮੇਂ ਵਿਚ ਚੀਨ ਦੇ ਨਾਲ ਖੜ੍ਹਾ ਰਿਹਾ ਜਦੋਂ ਅਸੀਂ ਸੰਸਾਰਿਕ ਮੰਚ ‘ਤੇ ਇਕੱਲੇ ਸੀ। ਜਿਨਪਿੰਗ ਨੇ ਪਾਕਿਸਤਾਨ ਨੂੰ ਪੇਈਚਿੰਗ ਦਾ ਭਰੋਸੇਮੰਦ ਦੋਸਤ ਦੱਸਿਆ। ਉਨ੍ਹ੍ਹਾਂ ਅੱਤਵਾਦ ਖਿਲਾਫ ਲੜਾਈ ਵਿਚ ਪਾਕਿਸਤਾਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ।  ਇਸ ਦਰਮਿਆਨ ਪਾਕਿਸਤਾਨ ਨੇ ਜਿਨਪਿੰਗ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ‘ਨਿਸ਼ਾਨ-ਏ-ਪਾਕਿਸਤਾਨ’ ਨਾਲ ਨਿਵਾਜਿਆ।

Facebook Comment
Project by : XtremeStudioz