Close
Menu

ਅੱਤਵਾਦ ਦੀ ਚੁਣੌਤੀ ‘ਤੇ ਜਿੱਤ ਹਾਸਲ ਕਰੇਗਾ ਭਾਰਤ:ਰਾਜਨਾਥ ਸਿੰਘ

-- 28 September,2015

ਲਖਨਊ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਇਕ ਚੁਣੌਤੀ ਹੈ ਅਤੇ ਭਾਰਤ ਇਸ ‘ਤੇ ਫਤਿਹ ਹਾਸਲ ਕਰੇਗਾ। ਸਿੰਘ ਨੇ ਇਥੇ ਇਕ ਪ੍ਰੋਗਰਾਮ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੱਥੋਂ ਤੱਕ ਅੱਤਵਾਦ ਦਾ ਸਵਾਲ ਹੈ ਤਾਂ ਇਹ ਇਕ ਚੁਣੌਤੀ ਹੈ ਅਤੇ ਭਾਰਤ ਇਸ ‘ਤੇ ਜਿੱਤ ਹਾਸਲ ਕਰੇਗਾ। ਪਾਕਿਸਤਾਨ ਦੇ ਇਸ ‘ਤੇ ਦੋਸ਼ ‘ਤੇ ਕਿ ਭਾਰਤ ਬੈਕਫੁੱਟ ਹੈ ਅਤੇ ਇਸ ਲਈ ਉਹ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ, ”ਉਨ੍ਹਾਂ ਨੂੰ ਦੋਸ਼ ਲਗਾਉਣ ਦਿਓ। ਅਜਿਹੇ ਦੋਸ਼ਾਂ ਦਾ ਕੋਈ ਮਤਲਬ ਨਹੀਂ ਹੈ।” ਇਹ ਪੁੱਛੇ ਜਾਣ ‘ਤੇ ਕਿ ਕੀ ਖੂੰਖਾਰ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਆਪਣਾ ਜਾਲ ਫੈਲਾ ਰਿਹਾ ਹੈ? ਸਿੰਘ ਨੇ ਕਿਹਾ,  ”ਅਜਿਹਾ ਨਹੀਂ ਹੈ। ਤੁਸੀਂ ਇਸ ਬਾਰੇ ‘ਚ ਚਿੰਤਾ ਨਾ ਕਰੋ, ਅਜਿਹੀ ਕੋਈ ਗੱਲ ਨਹੀਂ ਹੈ।”
ਸਾਬਕਾ ਭਾਜਪਾ ਮੁਖੀ ਨੇ ਬਿਹਾਰ ਵਿਧਾਨ ਸਭਾ ਚੋਣਾਂ ‘ਚ ਪਾਰਟੀ ਵਲੋਂ ਦੋਸ਼ੀਆਂ ਨੂੰ ਟਿਕਟ ਵੇਚੇ ਜਾਣ ਸੰਬੰਧੀ ਪਾਰਟੀ ਸੰਸਦੀ ਆਰ. ਕੇ. ਸਿੰਘ ਦੇ ਦੋਸ਼ਾਂ ਅਤੇ ਸਾਥੀ ਸੰਸਦ ਸ਼ਤਰੂਘਨ ਸਿਨਹਾ ਨੇ ਉਨ੍ਹਾਂ ਦਾ ਸਾਥ ਦੇਣ ਸੰਬੰਧੀ ਸਵਾਲ ‘ਤੇ ਟਿੱਪਣੀ ਕਰਨ ਤੋਂ ਪਰਹੇਜ਼ ਕੀਤਾ। ਇਸ ਤੋਂ ਪਹਿਲਾਂ ਸਥਾਨਕ ਮਨੀਸ਼ਾ ਮੰਦਰ ਆਸ਼ਰਮ ‘ਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ‘ਚ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ ਸਮਾਜਿਕ ਕੰਮਾਂ ਨਾਲ ਜੁੜੇ ਕੁਝ ਕੰਮ ਆਪਣੇ ਹੱਥ ਲਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਕੰਮ ਆਰਥਿਕ ਅਤੇ ਸਾਮਰਿਕ ਵਿਸ਼ਿਆਂ ਨਾਲ ਜੁੜਾ ਹੁੰਦਾ ਹੈ ਪਰ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਕੋਈ ਸਰਕਾਰ ਆਈ ਹੈ ਜੋ ਸਮਾਜਿਕ ਕੰਮਾਂ ਦਾ ਵੀ ਖਿਆਲ ਰੱਖ ਰਹੀ ਹੈ। ਸਵੱਛ ਭਾਰਤ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਸ਼ਟਰੀ ਏਕਤਾ ‘ਤੇ ਜੋ ਮੁਹਿੰਮ ਚਲਾਈ ਗਈ ਅਤੇ ਰਾਸ਼ਟਰੀ ਪੱਥਰ ‘ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਅਜਿਹਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ।

Facebook Comment
Project by : XtremeStudioz