Close
Menu

ਅੱਤਵਾਦ ਸਰਵੇਖਣ :- 50% ਕੈਨੇਡੀਅਨ ਪਹਿਲਾਂ ਨਾਲੋਂ ਵਧੇਰੇ ਕਰਦੇ ਹਨ ਅਸੁਰੱਖਿਅਤ ਮਹਿਸੂਸ

-- 05 March,2015

ਟੋਰਾਂਟੋ-ਤਕਰੀਬਨ ਅੱਧੇ ਕੈਨੇਡਾ ਅੱਜ 2 ਸਾਲ ਪਹਿਲਾਂ ਦੇ ਮੁਕਾਬਲੇ ਅੱਤਵਾਦ ਤੋਂ ਵਧੇਰੇ ਅਸੁਰੱਖਿਅਤਾ ਮਹਿਸੂਸ ਕਰਦੇ ਹਨ। ਇਹ ਪ੍ਰਗਟਾਵਾ ਸੀ.ਬੀ.ਸੀ. ਨਿਊਜ਼ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਕੀਤਾ ਗਿਆ ਹੈ।
2 ਤਿਹਾਈ ਕੈਨੇਡੀਅਨਾਂ ਨੇ ਆਉਂਦੇ 5 ਸਾਲਾਂ ਵਿੱਚ ਕੈਨੇਡਾ ਤੇ ਅੱਤਵਾਦੀ ਹਮਲੇ ਦਾ ਡਰ ਵੀ ਪ੍ਰਗਟਾਇਆ ਹੈ। ਇਹਨਾਂ ਵਿੱਚੋਂ 42 ਫੀਸਦੀ ਦਾ ਮੰਨਣਾ ਹੈ ਕਿ ਇਸ ਹਮਲੇ ਵਿੱਚ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਦਾ ਡਰ ਹੈ।
ਦੂਜੇ ਪਾਸੇ ਸਿਰਫ 9 ਫੀਸਦੀ ਦਾ ਕਹਿਣਾ ਹੈ ਕਿ ਆਉਂਦੀਆਂ ਫੈਡਰਲ ਚੋਣਾਂ ਵਿੱਚ ਅੱਤਵਾਦ ਅਹਿਮ ਮੁੱਦਾ ਹੋਣਾ ਚਾਹੀਦਾ ਹੈ ਜਦੋਂ ਕਿ 20 ਫੀਸਦੀ ਬੇਰੁਜ਼ਗਾਰੀ, ਆਰਥਿਕਤਾ 19 ਫੀਸਦੀ ਅਤੇ ਸਿਹਤ ਸੇਵਾਵਾਂ ਨੂੰ 15 ਫੀਸਦੀ ਅਹਿਮ ਮੁੱਦਾ ਮੰਨ ਰਹੇ ਹਨ।
ਫਿਰ ਵੀ ਲੋਕ ਅੱਤਵਾਦ ਨੂੰ ਲੈ ਕੇ ਏਨਾ ਫਿਕਰਮੰਦ ਨਹੀਂ ਹਨ। ਉਹ ਉਹਨਾਂ ਮੁੱਦਿਆਂ ਨੂੰ ਲੈ ਕੇ ਗੰਭੀਰ ਹਨ ਜੋ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਤੇ ਸਿੱਧਾ ਅਸਰ ਪਾਉਂਦੇ ਹਨ। ਇਹਨਾਂ ਵਿੱਚ ਬੇਰੁਜ਼ਗਾਰੀ, ਸਿਹਤ ਸੇਵਾਵਾਂ ਅਤੇ ਆਰਥਿਕਤਾ ਸ਼ਾਮਿਲ ਹਨ।
ਭਾਵੇਂ ਦੋ ਤਿਹਾਈ ਲੋਕਾਂ ਨੂੰ ਅੱਤਵਾਦੀ ਹਮਲੇ ਦਾ ਡਰ ਹੈ ਪਰ ਸਰਵੇਖਣ ਵਿੱਚ ਹੋਰ ਮੁੱਦੇ ਵਧੇਰੇ ਛਾਏ ਰਹੇ। 89 ਫੀਸਦੀ ਲੋਕਾਂ ਨੇ ਆਰਥਿਕਤਾ, 87% ਨੇ ਸਿਹਤ ਸੇਵਾਵਾਂ, 81% ਨੇ ਨੌਕਰੀਆਂ ਅਤੇ ਬੇਰੁਜ਼ਗਾਰੀ, ਡਾਲਰ ਦੀ ਕੀਮਤ 79%, ਵਾਤਾਵਰਣ 75%, ਤੇਲ ਕੀਮਤਾਂ 70% ਅਤੇ ਘਰਾਂ ਦੀ ਕੀਮਤ ਦਾ 68 ਫੀਸਦੀ ਲੋਕਾਂ ਨੇ ਜ਼ਿਕਰ ਕੀਤਾ।
ਤੀਜਾ ਹਿੱਸਾ ਲੋਕਾਂ ਦਾ ਕਹਿਣਾ ਸੀ ਕਿ ਅੱਤਵਾਦੀ ਹਮਲਾ ਹੋਣ ਦੀ ਸੂਰਤ ਵਿੱਚ ਮੁਲਕ ਨੂੰ ਸੰਭਾਲਣ ਵਾਲਾ ਨੇਤਾ ਤਕੜਾ ਹੋਣਾ ਚਾਹੀਦਾ ਹੈ। ਸਿਰਫ 15% ਲੋਕਾਂ ਦਾ ਮੰਨਣਾ ਸੀ ਕਿ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ।
28 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਅੱਤਵਾਦੀ ਹਮਲੇ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਕੰਜ਼ਰਵਟਿਵ ਪਾਰਟੀ ਮਜਬੂਤ ਹੈ। 21% ਨੇ ਲਿਬਰਲ ਨੂੰ ਅਤੇ 11 ਫੀਸਦੀ ਨੇ ਐੱਨæਡੀæਪੀæ ਨੂੰ ਇਸ ਦੇ ਯੋਗ ਮੰਨਿਆ। ੜੱਡਾ 38 ਫੀਸਦੀ ਗਰੁੱਪ ਇਸ ਦਾ ਜਵਾਬ ਦੇਣ ਤੋਂ ਅਸਮਰਥ ਸੀ।
ਅੱਧਿਓਂ ਵੱਧ ਲੋਕਾਂ ਦਾ ਮੰਨਣਾ ਹੈ ਕਿ ਹਾਰਪਰ ਦੀ ਟੋਰੀ ਸਰਕਾਰ ਅੱਤਵਾਦ ਅਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਸਰਕਾਰ ਨੇ ਹਾਲ ਹੀ ਵਿੱਚ ਅੱਤਵਾਦ ਵਿਰੁੱਧ ਬਿੱਲ ਪੇਸ਼ ਸੀ-51 ਪੇਸ਼ ਕੀਤਾ ਹੈ ਜਿਸ ਵਿੱਚ ਕੈਨੇਡਾ ਦੀਆਂ ਸੂਹੀਆ ਏਜੰਸੀਆਂ ਨੂੰ ਵਧੇਰੇ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਸ਼ੱਕੀਆਂ ਨੂੰ ਬਿਨਾਂ ਕਿਸੇ ਚਾਰਜ ਤੁਰੰਤ ਗ੍ਰਿਫਤਾਰ ਕਰਨਾ ਅਤੇ ਸਰਕਾਰ ਨਾਲ਼ ਸਾਂਝ ਵਧਾਉਣਾ ਸ਼ਾਮਿਲ ਹੈ।
ਜਦੋਂ ਨੌਜਵਾਨਾਂ ਪ੍ਰਤੀ ਗੱਲ ਕੀਤੀ ਤਾਂ 71 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਸਾਡੇ ਨੌਜਵਾਨਾਂ ਨੂੰ ਵੱਖਵਾਦੀ ਆਪਣੇ ਨਾਲ਼ ਰਲਾਉਣ ਵਿੱਚ ਸਫਲ ਹੋ ਸਕਦੇ ਹਨ ਕਿਉਂ ਕਿ ਉਹਨਾਂ ਦੀ ਮੱਤ ਕੱਚੀ ਹੁੰਦੀ ਹੈ। ਹੋਰ ਮੁਲਕਾਂ ਵਿੱਚ ਅਜਿਹੀਆਂ ਖ਼ਬਰਾਂ ਪਹਿਲਾਂ ਹੀ ਆ ਰਹੀਆਂ ਹਨ। ਹਾਲ ਹੀ ਵਿੱਚ ਇੰਗਲੈਂਡ ਤੋਂ ਦੋ ਨੌਜਵਾਨ ਇਸੇ ਮਕਸਦ ਲਈ ਤੁਰਕੀ ਚਲੇ ਗਏ ਹਨ। 6 ਨੌਜਵਾਨ ਕਿਊਬੈੱਕ ਤੋਂ ਜਨਵਰੀ ਮਹੀਨੇ ਵਿੱਚ ਅੱਤਵਾਦੀਆਂ ਨੂੰ ਮਿਲਣ ਲਈ ਸੀਰੀਆ ਗਏ ਸਨ।

Facebook Comment
Project by : XtremeStudioz