Close
Menu

ਅੱਤਵਾਦ ਸੰਬੰਧੀ ਬਿਆਨ ਵਾਪਸ ਲੈਣ ਪਾਰੀਕਰ: ਕਾਂਗਰਸ

-- 25 May,2015

ਨਵੀਂ ਦਿੱਲੀ- ਰੱਖਿਆ ਮੰਤਰ ਮਨੋਹਰ ਪਾਰੀਕਰ ਤੋਂ ਅੱਤਵਾਦ ਸੰਬੰਧੀ ਬਿਆਨ ਨੂੰ ਉਸੇ ਸਮੇਂ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ‘ਤੇ ਆਪਣੀ ਚੁੱਪੀ ਤੋੜਣੀ ਚਾਹੀਦੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਪੱਤਰਕਾਰ ਸੰਮੇਲਨ ‘ਚ ਇਕ ਸਵਾਲ ‘ਤੇ ਕਿਹਾ ਕਿ ਅਸੀਂ ਹਮੇਸ਼ਾ ਅੱਤਵਾਦ ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਸਹਾਰਾ ਦੇਣ ਵਾਲਿਆਂ ਨੂੰ ਕਠਘਰੇ ‘ਚ ਖੜਾ ਕੀਤਾ ਹੈ। ਅੱਤਵਾਦ ਨੂੰ ਪਨਾਹ ਦੇਣਾ ਸਾਡੀ ਸੱਭਿਅਤਾ ਨਹੀਂ ਰਹੀ ਹੈ।
ਸੰਸਦ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਦੇ ਗੌ ਮਾਂਸ ਖਾਣ ਵਾਲਿਆਂ ਨੂੰ ਪਾਕਿਸਤਾਨ ਚਲੇ ਜਾਣ ਸੰਬੰਧੀ ਬਿਆਨ ‘ਤੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਨੇਤਾਵਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਦੀ ਪੁਰਾਣੀ ਆਦਤ ਹੈ। ਇਸ ਦਲ ਦੇ ਨੇਤਾ ਵੀ ਕਹਿੰਦੇ ਰਹੇ ਹਨ ਕਿ ਜਿਨ੍ਹਾਂ ਨੂੰ ਹਿੰਦੂਤਵ ‘ਤੇ ਵਿਸ਼ਵਾਸ ਨਹੀਂ ਹੈ ਉਹ ਪਾਕਿਸਤਾਨ ਚਲੇ ਜਾਣ।

Facebook Comment
Project by : XtremeStudioz