Close
Menu

ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ‘ਚ ਸਵਾਈਨ ਫਲੂ ਦੇ 88 ਮਾਮਲੇ ਆਏ ਸਾਹਮਣੇ

-- 02 January,2015

ਹੈਦਰਾਬਾਦ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਸਵਾਈਨ ਫਲੂ ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਇਸ ਨਾਲ 88 ਲੋਕਾਂ ਦੇ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ। ਦੋਵਾਂ ਰਾਜਾਂ ‘ਚ ਅੱਜ ਇਕ-ਇਕ ਮਹਿਲਾ ਦੇ ਇਸ ਰੋਗ ਨਾਲ ਪ੍ਰਭਾਵਿਤ ਹੋਣ ਦਾ ਪਤਾ ਲੱਗਾ ਹੈ। ਇਸ ਰੋਗ ਲਈ ਤਾਇਨਾਤ ਨੋਡਲ ਅਧਿਕਾਰੀ ਡਾ. ਕੇ ਸ਼ੁਭਾਕਰ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਕਡੱਪਾ ‘ਚ ਇਕ ਮਹਿਲਾ ਤੋਂ ਇਲਾਵਾ ਤੇਲੰਗਾਨਾ ਦੀ ਇਕ ਮਹਿਲਾ ਦੇ ਸਵਾਈਨ ਫਲੂ ਨਾਲ ਪ੍ਰਭਾਵਿਤ ਹੋਣਾ ਸਾਹਮਣੇ ਆਇਆ ਹੈ। ਸਾਲ 2014 ਦੌਰਾਨ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ‘ਚ ਸਵਾਈਨ ਫਲੂ ਦੇ 88 ਮਾਮਲੇ ਪ੍ਰਕਾਸ਼ ‘ਚ ਆਏ ਸਨ। ਇਨ੍ਹਾਂ ‘ਚ 22 ਮਾਮਲੇ ਦਸੰਬਰ ਦੇ ਅੰਤਮ ਹਫ਼ਤੇ ‘ਚ ਸਾਹਮਣੇ ਆਏ। ਪਿਛਲੇ ਸਾਲ ਇਸ ਵਾਈਰਸ ਕਾਰਨ ਕਰੀਬ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

Facebook Comment
Project by : XtremeStudioz