Close
Menu

ਆਈਐਸਆਈਐਸ ਦਾ ਨੰਬਰ ਦੋ ਸਰਗਨਾ ਅਮਰੀਕੀ ਹਮਲੇ ‘ਚ ਹੋਇਆ ਢੇਰ

-- 22 August,2015

ਨਵੀਂ ਦਿੱਲੀ, 22 ਅਗਸਤ – ਵਾਈਟ ਹਾਊਸ ਦੇ ਮੁਤਾਬਿਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਦੂਜੇ ਨੰਬਰ ਦਾ ਸਰਗਨਾ ਹਾਜੀ ਮੁਤਾਜ ਅਮਰੀਕੀ ਹਮਲੇ ‘ਚ ਮਾਰਿਆ ਗਿਆ ਹੈ। ਅਮਰੀਕੀ ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ 18 ਅਗਸਤ ਨੂੰ ਮੋਸੁਲ ‘ਚ ਹੋਏ ਇੱਕ ਹਵਾਈ ਹਮਲੇ ‘ਚ ਹਾਜੀ ਮੁਤਾਜ ਦੀ ਮੌਤ ਹੋਈ ਹੈ। ਇਸਲਾਮਿਕ ਸਟੇਟ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਹਾਜੀ ਮੁਤਾਜ ਅੱਤਵਾਦੀ ਸੰਗਠਨ ਅਲਕਾਇਦਾ ਦੇ ਇਰਾਕੀ ਧੜੇ ਨਾਲ ਜੁੜਿਆ ਸੀ। ਸੂਤਰਾਂ ਦੇ ਅਨੁਸਾਰ ਮਿਲੀ ਸੂਚਨਾ ਦੇ ਅਨੁਸਾਰ ਮੰਗਲਵਾਰ ਨੂੰ ਇੱਕ ਕਾਰ ‘ਤੇ ਹੋਏ ਅਮਰੀਕੀ ਹਵਾਈ ਹਮਲੇ ‘ਚ ਹਾਜੀ ਮੁਤਾਜ ਨਾਮਕ ਇਹ ਸਰਗਨਾ ਮਾਰਿਆ ਗਿਆ। ਕਿਹਾ ਜਾ ਰਿਹਾ ਹੈ ਕਿ ਮੁਤਾਜ ਅੱਤਵਾਦੀ ਸੰਗਠਨ ਦੇ ਵਿੱਤੀ ਪ੍ਰਬੰਧਨ ‘ਚ ਕਾਫ਼ੀ ਅਹਿਮ ਭੂਮਿਕਾ ਨਿਭਾਅ ਰਿਹਾ ਸੀ।

Facebook Comment
Project by : XtremeStudioz