Close
Menu

ਆਈਐਸ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਸੱਤ ਆਸਟ੍ਰੇਲੀਆਈ ਨਾਗਰਿਕ ਗ੍ਰਿਫਤਾਰ

-- 21 August,2015

ਸਿਡਨੀ- ਆਸਟ੍ਰੇਲੀਆ ‘ਚ ਪੱਛਮੀ ਏਸ਼ੀਆ ਜਾ ਰਹੇ ਸੱਤ ਨੌਜਵਾਨਾਂ ਨੂੰ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ‘ਚ ਸ਼ਾਮਲ ਹੋਣ ਦੇ ਮਕਸਦ ਨਾਲ ਉਥੋਂ ਤੋਂ ਜਾਣ ਦੇ ਸ਼ੱਕ ‘ਚ ਹਿਰਾਸਤ ‘ਚ ਲਿਆ ਗਿਆ ਸੀ। ਪ੍ਰਧਾਨ ਮੰਤਰੀ ਟੋਨੀ ਨੇ ਕਿਹਾ ਹੈ ਕਿ ਹਵਾਈ ਅੱਡੇ ‘ਤੇ ਸੱਤ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ ਜੋ ਆਈਐਸ ‘ਚ ਸ਼ਾਮਲ ਹੋਣ ਦੇ ਮਕਸਦ ਨਾਲ ਪੱਛਮੀ ਏਸ਼ੀਆ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਸਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਉਨ੍ਹਾਂ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਕਿੱਥੇ ਰੱਖਿਆ ਗਿਆ ਹੈ। ਸ਼੍ਰੀ ਏਬੋਟ ਨੇ ਸੰਸਦ ‘ਚ ਕਿਹਾ ਸੀ ਕਿ ਆਸਟ੍ਰੇਲੀਆ ਦੇ 100 ਲੋਕਾਂ ਦੀ ਮਦਦ ਨਾਲ ਘੱਟ ਤੋਂ ਘੱਟ 70 ਆਸਟ੍ਰੇਲੀਆਈ ਨਾਗਰਿਕ ਇਰਾਕ ਅਤੇ ਸੀਰੀਆ ‘ਚ ਲੜਾਈ ਲੜ ਰਹੇ ਹਨ। ਆਸਟ੍ਰੇਲੀਆ ਦੀ ਸਰਹੱਦ ਸੁਰੱਖਿਆ ਮੰਤਰੀ ਪੀਟਰ ਦੱਟਨ ਨੇ ਕਿਹਾ ਹੈ ਕਿ ਦੇਸ਼ ਦੇ ਬਾਹਰ ਯਾਤਰਾ ‘ਤੇ ਜਾਣ ਵਾਲੇ ਲੋਕ, ਖਾਸ ਕਰਕੇ ਨੌਜਵਾਨ ਦੀ ਗਿਣਤੀ ਨੂੰ ਲੈ ਕੇ ਅਸੀਂ ਚਿੰਤਿਤ ਹਾਂ। ਉਹ ਅਜਿਹੇ ਮਕਸਦ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਜਿਸ ਨਾਲ ਉਨ੍ਹਾਂ ਦੇ ਮਾਤਾ-ਪਿਤਾ, ਪਰਿਵਾਰ, ਭਾਈਚਾਰੇ ਅਤੇ ਇਥੇ ਤੱਕ ਕਿ ਪੂਰਾ ਆਸਟ੍ਰੇਲੀਆ ਖਤਰੇ ‘ਚ ਪੈ ਸਕਦਾ ਹੈ।

Facebook Comment
Project by : XtremeStudioz