Close
Menu

ਆਈਪੀਐਲ: ਬੰਗਲੌਰ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

-- 16 May,2015

ਹੈਦਰਾਬਾਦ-ਇਥੇ ਆਈਪੀਐਲ ਮੈਚ ਵਿਚ ਰੌਇਲ ਚੈਲੇਂਜਰਜ਼ ਬੰਗਲੌਰ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮੀਂਹ ਕਾਰਨ ਮੈਚ ਵਿਚ ਦੋ ਵਾਰ ਤਬਦੀਲੀ ਕੀਤੀ ਗਈ। ਪਹਿਲਾਂ ਮੈਚ 20 ਓਵਰਾਂ ਤੋਂ ਘਟਾ ਕੇ 11 ਓਵਰਾਂ ਦਾ ਕੀਤਾ ਗਿਆ ਅਤੇ ਫਿਰ ਮੈਚ 6 ਓਵਰਾਂ ਤੱਕ ਸਮੇਟ ਦਿੱਤਾ ਗਿਆ। ਬੰਗਲੌਰ ਨੇ ਜਿੱਤ ਲਈ 6 ਓਵਰਾਂ ਵਿਚ 81 ਦੌੜਾਂ ਬਣਾਉਣੀਆਂ ਸਨ ਅਤੇ ਟੀਮ 5ਥ5 ਓਵਰਾਂ ਵਿਚ 4 ਵਿਕਟਾਂ ਗੁਆ ਕੇ ਕੁੱਲ 83 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸਲਾਮੀ ਬੱਲੇਬਾਜ਼ ਗੇਲ ਨੇ 10 ਗੇਂਦਾਂ ‘ਤੇ 35 ਅਤੇ ਵਿਰਾਟ ਕੋਹਲੀ ਨੇ 19 ਗੇਂਦਾਂ ਉਤੇ 44 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਮੌਇਸਜ਼ ਹੈਨਰਿਕ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ 11 ਓਵਰਾਂ ਵਿਚ 135 ਦੌੜਾਂ ਬਣਾਈਆਂ। ਟੀਮ ਨੇ ਇਹ ਸਕੋਰ ਸਿਰਫ 3 ਵਿਕਟਾਂ ਗੁਆ ਕੇ ਹਾਸਲ ਕੀਤਾ। ਹੈਨਰਿਕ ਨੇ 22 ਗੇਂਦਾਂ ਦਾ ਸਾਹਮਣਾ ਕਰਦਿਆਂ 57 ਦੌੜਾਂ ਬਟੋਰ ਲਈਆਂ। ਉਹਨੇ 20 ਗੇਂਦਾਂ ਉਤੇ ਅਰਥ ਸੈਂਕੜਾ ਪੂਰਾ ਕਰ ਲਿਆ ਜੋ ਇਸ ਟੂਰਨਾਮੈਂਟ ਦਾ ਦੂਜਾ ਸਭ ਤੋਂ ਤੇਜ਼ ਅਰਥ ਸੈਂਕੜਾ ਸੀ। ਉਸ ਨੇ 5 ਚੌਕੇ ਅਤੇ 4 ਛੱਕੇ ਜੜੇ। ਡੇਵਿਡ ਵਾਰਨਰ ਨੇ 32 ਗੇਂਦਾਂ ਉਤੇ ਨਾਬਾਦ 52 ਦੌੜਾਂ ਬਣਾਈਆਂ। ਉਸ ਨੇ ਇਹ ਦੌੜਾਂ 5 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਬਣਾਈਆਂ। ਇਨ੍ਹਾਂ ਤੋਂ ਇਲਾਵਾ ਮੋਰਗਨ ਸਿੰਘ ਨੇ 11 ਅਤੇ ਧਵਨ ਨੇ 8 ਦੌੜਾਂ ਬਣਾਈਆਂ।

Facebook Comment
Project by : XtremeStudioz