Close
Menu

ਆਈਪੀਐੱਲ ਨਿਲਾਮੀ: ਚੱਕਰਵਰਤੀ ਉੱਤੇ ਲੱਗੀ ਕਰੋੜਾਂ ਦੀ ਬੋਲੀ

-- 19 December,2018

ਜੈਪੁਰ, 19 ਦਸੰਬਰ
ਖਰਾਬ ਦੌਰ ਨਾਲ ਜੂਝ ਰਿਹਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਆਈਪੀਐਲ ਨਿਲਾਮੀ ਦੇ ਅੱਜ ਪਹਿਲੇ ਦੌਰ ਵਿਚ ਵਿਕ ਨਹੀਂ ਸਕਿਆ ਅਤੇ ਬਾਅਦ ਵਿਚ ਮੁੰਬਈ ਨੇ ਉਸ ਨੂੰ ਇਕ ਕਰੋੜ ਵਿਚ ਖਰੀਦਿਆ। ਜਦੋਂ ਕਿ ਤੇਜ਼ ਗੇਂਦਬਾਜ਼ ਜੈਦੇਵ ਉਨਾਦਕੱਟ ਨੂੰ ਕਰੀਬ ਸਵਾ ਅੱਠ ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ। ਸਭ ਤੋਂ ਵੱਡੀ ਸਨਸਨੀ ਬਣ ਕੇ ਉਭਰਿਆ ਅਨਜਾਣ ਖਿਡਾਰੀ ਅਤੇ ਤਾਮਿਲਨਾਡੂ ਦਾ ਰਹੱਸਮਈ ਗੇਂਦਬਾਜ ਵਰੁਣ ਚੱਕਰਵਰਤੀ ਉੱਤੇ ਅੱਠ ਕਰੋੜ ਵੀਹ ਲੱਖ ਰੁਪਏ ਦੀ ਬੋਲੀ ਲੱਗੀ ਹੈ। ਚੱਕਰਵਰਤੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਖਰੀਦਿਆ ਹੈ। ਮੁੰਬਈ ਦੇ ਸ਼ੁਭਮ ਦੁਬੇ ਨੂੰ ਆਰਸੀਬੀ ਨੇ ਪੰਜ ਕਰੋੜ ਰੁਪਏ ਵਿਚ ਖਰੀਦਿਆ ਹੈ। ਦੁਬੇ ਨੇ ਸੰਯੋਗਵਸ ਕੱਲ੍ਹ ਹੀ ਰਣਜੀ ਟਰਾਫੀ ਮੈਚ ਵਿਚ ਇਕ ਓਵਰ ਵਿਚ ਪੰਜ ਪੰਜ ਛੱਕੇ ਲਾਏ ਸਨ। ਨਿਲਾਮੀ ਵਿਚ ਵੈਸਟ ਇੰਡੀਜ਼ ਦੇ ਖਿਡਾਰੀਆਂ ਦੀ ਧੂਮ ਰਹੀ। ਸ਼ਿਮਰੋਨ ਹੇਟਮਾਇਰ ਅਤੇ ਕਾਰਲੋਸ ਬ੍ਰੇਥਵੇਟ ਨੂੰ ਮੋਟੀ ਰਕਮ ਮਿਲੀ ਹੈ। ਉਨਾਦਕਟ ਇਸ ਨਿਲਾਮੀ ਵਿਚ ਹੁਣ ਤੱਕ ਸਭ ਤੋਂ ਮਹਿੰਗਾ ਵਿਕਿਆ ਹੈ। ਉਸ ਨੂੰ ਰਾਜਸਥਾਨ ਰੌਇਲਜ਼ ਨੇ ਅੱਠ ਕਰੋੜ 40 ਲੱਖ ਰੁਪਏ ਵਿਚ ਖਰੀਦਿਆ ਹੈ। ਉਸਨੂੰ ਪਿਛਲੀ ਵਾਰ ਇਸ ਟੀਮ ਨੇ ਹੀ 11 ਕਰੋੜ 50 ਲੱਖ ਰੁਪਏ ਵਿਚ ਖਰੀਦਿਆ ਸੀ ਪਰ ਬਾਅਦ ਵਿਚ ਰਿਲੀਜ਼ ਕਰ ਦਿੱਤਾ ਸੀ। ਉਸ ਦੇ ਲਈ ਕਿੰਗਜ਼ ਇਲੈਵਨ ਪੰਜਾਬ, ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪਿਟਲਜ਼ ਵਿਚ ਮੁਕਾਬਲਾ ਸੀ। ਰਾਇਲ ਚੈਲੰਜਰਜ਼ ਬੰਗਲੌਰ ਨੇ ਹੈਟਮਾਇਰ ਨੂੰ 4.2 ਕਰੋੜ ਵਿਚ ਖਰੀਦਿਆ ਹੈ। ਉਸਨੂੰ ਖਰੀਦਣ ਲਈ ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼ ਤੇ ਦਿੱਲੀ ਕੈਪੀਟਲਜ਼ ਵਿਚ ਹੋੜ ਲੱਗੀ ਸੀ। ਬ੍ਰੇਥਵੈਟ ਨੂੰ ਕੇਕੇਆਰ ਨੇ ਪੰਜ ਕਰੋੜ ਰੁਪਏ ਵਿਚ ਖਰੀਦਿਆ ਹੈ। ਹਨੁਮਾ ਬਿਹਾਰੀ ਨੂੰ ਦਿੱਲੀ ਨੇ ਦੋ ਕਰੋੜ ਵਿਚ ਖਰੀਦਿਆ ਹੈ। ਈਸ਼ਾਂਤ ਸ਼ਰਮਾ ਨੂੰ ਦਿੱਲੀ ਨੇ ਇੱਕ ਕਰੋੜ ਦਸ ਲੱਖ ਵਿੱਚ ਖਰੀਦਿਆ ਹੈ।
ਵਿਕਟ ਕੀਪਰ ਰਿਧੀਮਾਨ ਸਾਹਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਇੱਕ ਕਰੋੜ ਵੀਹ ਲੱਖ ਰੁਪਏ ਵਿਚ ਖਰੀਦਿਆ ਹੈ। ਵੈਸਟ ਇੰਡੀਜ਼ ਦੇ ਵਿਕਟਕੀਪਰ ਨਿਕੋਲਸ ਪੂਰਨ ਨੂੰ ਪੰਜਾਬ ਨੇ ਚਾਰ ਕਰੌੜ ਵੀਹ ਲੱਖ ਵਿਚ ਖਰੀਦਿਆ ਹੈ। ਚੇਤੇਸ਼ਵਰ ਪੁਜਾਰਾ, ਬਰੈਡਨ ਮੈਕੁਲਮ ਅਤੇ ਕਿ੍ਸ ਵੋਕਸ ਨੂੰ ਵੀ ਖਰੀਦਦਾਰ ਨਹੀਂ ਮਿਲੇ। ਇਸ ਤੋਂ ਇਲਾਵਾ ਅਕਸ਼ਰ ਪਟੇਲ ਪੰਜ ਕਰੋੜ, ਮੋਹਿਤ ਸ਼ਰਮਾ ਪੰਜ ਕਰੋੜ, ਮੁਹੰਮਦ ਸ਼ਮੀ ਚਾਰ ਕਰੋੜ ਅੱਸੀ ਲੱਖ ਵੀ ਮਹਿੰਗੇ ਵਿਕੇ ਹਨ। ਪਟੇਲ ਨੂੰ ਦਿੱਲੀ ਨੇ ਸ਼ਮੀ ਨੂੰ ਪੰਜਾਬ ਨੇ ਅਤੇ ਮੋਹਿਤ ਨੂੰ ਚੇਨਈ ਨੇ ਖਰੀਦਿਆ ਹੈ।

Facebook Comment
Project by : XtremeStudioz