Close
Menu

ਆਈ ਐਸ ਅਤਿਵਾਦੀਆਂ ਦੀ ਅਮਰੀਕਾ ਨੇ ਬਣਾਈ ਹੈ ਹਿਟ ਲਿਸਟ

-- 19 February,2015

ਵਾਸ਼ਿੰਗਟਨ: ਇਕ ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਨੇ ਇਰਾਕ ਤੇ ਸੀਰੀਆ ਵਿੱਚ ਸਰਗਰਮ ਇਸਲਾਮਿਕ ਸਟੇਟ ਦੇ ਕੋਈ ਦੋ ਦਰਜਨ ਆਗੂਆਂ ਦੀ ਹਿੱਟ ਲਿਸਟ ਬਣਾਈ ਹੋਈ ਹੈ ਤੇ ਦਹਿਸ਼ਤਗਰਦ ਜਥੇਬੰਦੀ ਦਾ ਆਗੂ ਅੱਬੂ ਬਕਰ-ਅਲ-ਬਗ਼ਦਾਦੀ ਇਸ ਵਿੱਚ ਪਹਿਲੇ ਨੰਬਰ ‘ਤੇ ਹੈ। ਅਮਰੀਕਾ ਦੇ ਇਕ ਸੀਨੀਅਰ ਆਗੂ ਨੇ ਸੀਐਨਐਨ ਨੂੰ ਇਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਇਸ ਹਿੱਟ ਲਿਸਟ ਵਿੱਚ ਪਹਿਲੇ ਨੰਬਰ ‘ਤੇ ਆਈ ਐਸ ਆਈ ਐਸ ਦਾ ਆਗੂ ਅਲ ਬਗ਼ਦਾਦੀ ਹੈ ਤੇ ਇਹ ਸੂਚੀ ਬਿਨਾਂ ਸ਼ੱਕ ਮਾਰੇ ਜਾਣ ਵਾਲੇ ਅਤਿਵਾਦੀਆਂ ਦੀ ਹੈ ਕਿਉਂਕਿ ਅਮਰੀਕੀ ਸੈਨਾ ਸੀਰੀਆ ਜਾਂ ਇਰਾਕ ਵਿੱਚ ਜ਼ਮੀਨੀ ਅਪਰੇਸ਼ਨਾਂ ਵਿੱਚ ਤਾਂ ਸ਼ਾਮਲ ਨਹੀਂ ਹੈ। ਇਕ ਹੋਰ ਅਧਿਕਾਰੀ ਅਨੁਸਾਰ ਅਲ-ਬਗਦਾਦੀ ਨੂੰ ਵੀ ਪਤਾ ਹੈ ਕਿ ਅਮਰੀਕਾ ਨੂੰ ਬੁਰੀ ਤਰ੍ਹਾਂ ਉਸ ਦੀ ਭਾਲ ਹੈ ਤੇ ਇਸੇ ਕਰਕੇ ਉਹ ਲੁਕ ਕੇ ਰਹਿ ਰਿਹਾ ਹੈ।

Facebook Comment
Project by : XtremeStudioz