Close
Menu

ਆਈ.ਐਸ.ਆਈ.ਐਸ. ਭਾਰਤ ‘ਤੇ ਵੱਡੇ ਹਮਲੇ ਦੀ ਕਰ ਰਿਹੈ ਤਿਆਰੀ

-- 30 July,2015

ਵਾਸ਼ਿੰਗਟਨ,  ਆਈ.ਐਸ.ਆਈ.ਐਸ. ਨਾਲ ਜੁੜੇ ਇਕ ਖੁਫੀਆ ਭਰਤੀ ਦਸਤਾਵੇਜ ਅਨੁਸਾਰ ਅਮਰੀਕਾ ਨੂੰ ਆਰ ਪਾਰ ਦੀ ਜੰਗ ਲਈ ਉਕਸਾਉਣ ਲਈ ਸਮੂਹ ਭਾਰਤ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਉਥੇ, ਪਾਕਿਸਤਾਨੀ ਤੇ ਅਫਗਾਨ ਤਾਲਿਬਾਨ ਨੂੰ ਇਕ ਕਰਨਾ ਚਾਹੁੰਦਾ ਹੈ। ਰਿਪੋਰਟ ਮੁਤਾਬਿਕ ਪਾਕਿਸਤਾਨੀ ਤਾਲਿਬਾਨ ਨਾਲ ਸਬੰਧਤ ਇਕ ਪਾਕਿਸਤਾਨੀ ਨਾਗਰਿਕ ਤੋਂ ਪ੍ਰਾਪਤ 32 ਪੰਨਿਆਂ ਦੇ ਉਰਦੂ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦਸਤਵੇਜਾਂ ‘ਚ ਭਾਰਤ ‘ਤੇ ਵੱਡੇ ਹਮਲੇ ਦੀ ਤਿਆਰੀਆਂ ਚੱਲ ਰਹੀਆਂ ਹਨ ਤੇ ਉਸ ‘ਚ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਹਮਲਾ ਅਮਰੀਕਾ ਨੂੰ ਇਤਿਹਾਸਕ ਟਕਰਾਅ ਲਈ ਉਕਸਾਏਗਾ।

Facebook Comment
Project by : XtremeStudioz