Close
Menu

ਆਈ. ਐਸ. ਵੱਲੋਂ ਸਿੱਖਿਆ ਤੇ ਫੌਜੀ ਸਿਖਲਾਈ ਲਈ 111 ਸਕੂਲੀ ਬੱਚੇ ਅਗਵਾ

-- 08 July,2015

ਦੁਬਈ,8 ਜੁਲਾਈ-ਅੱਤਵਾਦੀ ਸੰਗਠਨ ਆਈ. ਐਸ. (ਇਸਲਾਮਿਕ ਸਟੇਟ) ਨੇ ਸਿੱਖਿਆ ਤੇ ਫੌਜੀ ਸਿਖਲਾਈ ਲਈ ਉੱਤਰੀ ਇਰਾਕ ‘ਚ ਮੋਸੂਲ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ਦੇ 111 ਸਕੂਲੀ ਬੱਚਿਆਂ ਨੂੰ ਅਗਵਾ ਕੀਤਾ ਹੈ | ਇਰਾਕ ਦੇ ਮੀਡੀਆ ਨੇ ਕੁਰਦਿਸਤਾਨ ਡੈਮੋਕਰੇਟ ਪਾਰਟੀ ਦੇ ਬੁਲਾਰੇ ਸਈਦ ਮਾਮੂਜੀਨੀ ਦੇ ਹਵਾਲੇ ਨਾਲ ਦੱਸਿਆ ਕਿ ਅਗਵਾ ਕੀਤੇ ਗਏ ਬੱਚਿਆਂ ‘ਚ ਜ਼ਿਆਦਾਤਰ 10-15 ਉਮਰ ਵਰਗ ਦੇ ਹਨ, ਜਿਨ੍ਹਾਂ ਨੂੰ ਆਈ.ਐਸ. ਦੇ ਸਿੱਖਿਆ ਤੇ ਫੌਜੀ ਸਿਖਲਾਈ ਕੇਂਦਰਾਂ ‘ਚ ਭੇਜ ਦਿੱਤਾ ਗਿਆ ਹੈ |

Facebook Comment
Project by : XtremeStudioz