Close
Menu

ਆਈ. ਐੱਸ. ਨੇ 15 ਈਸਾਈਆਂ ਦੇ ਸਿਰ ਕਲਮ ਕੀਤੇ

-- 20 April,2015

ਤ੍ਰਿਪੋਲੀ, ਦੁਨੀਆ-ਭਰ ਲਈ ਸਿਰਦਰਦੀ ਬਣੇ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਅੱਜ ਦਿਲ ਦਹਿਲਾ ਦੇਣ ਵਾਲਾ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਲੀਬੀਆ ਦੇ 15 ਈਸਾਈਆਂ ਦਾ ਸਿਰ ਕਲਮ ਕਰਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਵਿਚ ਈਸਾਈਆਂ ਨੂੰ ਮੁਸਲਮਾਨਾਂ ਦੇ ਕਤਲ ਦਾ ਜ਼ਿੰਮੇਵਾਰ ਗਰਦਾਨਿਆ ਗਿਆ। ਇਸ ਤੋਂ ਬਾਅਦ ਅਗਲੇ ਦ੍ਰਿਸ਼ ਵਿਚ 15 ਸਿਰ ਕੱਟੀਆਂ ਲਾਸ਼ਾਂ ਸਮੁੰਦਰ ਦੇ ਕਿਨਾਰੇ ਪਈਆਂ ਦਿਖਾਈਆਂ ਗਈਆਂ। ਵੀਡੀਓ ਵਿਚ 15 ਹੋਰ ਵਿਅਕਤੀਆਂ ਨੂੰ ਗੋਲੀ ਮਾਰਦਿਆਂ ਦਿਖਾਇਆ ਗਿਆ ਹੈ , ਹਾਲਾਂਕਿ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ ਪਰ ਇਹ ਪਹਿਲਾਂ ਜਾਰੀ ਕੀਤੇ ਗਏ ਇਕ  ਹੋਰ ਵੀਡੀਓ ਨਾਲ ਮਿਲਦਾ-ਜੁਲਦਾ ਹੈ।

Facebook Comment
Project by : XtremeStudioz