Close
Menu

ਆਈ. ਐੱਸ. ਵਿਰੋਧੀ ਯਤਨ ਤੇਜ਼ ਕੀਤੇ ਜਾ ਰਹੇ ਹਨ : ਓਬਾਮਾ

-- 08 July,2015

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਵਾਲਾ ਗਠਜੋੜ ਸੀਰੀਆ ਵਿਚ ਇਸਲਾਮਿਕ ਸਟੇਟ ਵਿਰੁੱਧ ਆਪਣੇ ਯਤਨਾਂ ਨੂੰ ਤੇਜ਼ ਕਰ ਰਿਹਾ ਹੈ ਪਰ ਇਹ ਲੰਮੀ ਮੁਹਿੰਮ ਹੋਵੇਗੀ ਅਤੇ ਇਸ ਅੱਤਵਾਦੀ ਧੜੇ ਨੂੰ ਜੜ੍ਹੋਂ ਪੁੱਟਣ ਵਿਚ ਸਮਾਂ ਲੱਗੇਗਾ।
ਓਬਾਮਾ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਆਈ. ਐੱਸ. ਵਲੋਂ ਪੈਦਾ ਕੀਤੀਆਂ ਗਈਆਂ ਚੁਨੌਤੀਆਂ ‘ਤੇ ਚਰਚਾ ਕਰਨ ਮਗਰੋਂ ਪੈਂਟਾਗਨ ਵਿਚ ਪੱਤਰਕਾਰਾਂ ਨੂੰ ਕਿਹਾ, ”ਆਈ. ਐੱਸ. ਆਈ. ਐੱਲ. ਮੌਕਾਵਾਦੀ ਅਤੇ ਚਲਾਕ ਹੈ। ਸੀਰੀਆ ਅਤੇ ਇਰਾਕ ਵਿਚ ਕਈ ਥਾਵਾਂ ‘ਤੇ ਇਹ ਨਿਰਦੋਸ਼ ਨਾਗਰਿਕਾਂ ਨਾਲ ਘੁਲ-ਮਿਲ ਗਿਆ ਹੈ। ਉਨ੍ਹਾਂ ਦਾ ਸਫਾਇਆ ਕਰਨ ਵਿਚ ਸਮਾਂ ਲੱਗੇਗਾ ਅਤੇ ਅਜਿਹਾ ਕਰਨ ਲਈ ਜ਼ਮੀਨ ‘ਤੇ ਸਥਾਨਕ ਸੁਰੱਖਿਆ ਬਲਾਂ ਦਾ ਹੋਣਾ ਜ਼ਰੂਰੀ ਹੈ, ਜਿਨ੍ਹਾਂ ਨੂੰ ਸਾਡੇ ਗਠਜੋੜ ਰਾਹੀਂ ਟ੍ਰੇਨਿੰਗ ਅਤੇ ਹਵਾਈ ਸਹਿਯੋਗ ਮਿਲੇ।”
ਓਬਾਮਾ ਨੇ ਸੁਚੇਤ ਕੀਤਾ, ”ਜਿਵੇਂ ਕਿ ਕਿਸੇ ਵੀ ਫੌਜੀ ਮੁਹਿੰਮ ਵਿਚ ਹੁੰਦਾ ਹੈ। ਸੁਧਾਰ ਦੇ ਪੜਾਅ ਹੋਣਗੇ ਪਰ ਕੁਝ ਝਟਕਾ ਵੀ ਲੱਗੇਗਾ। ਜਿਵੇਂ ਅਸੀਂ ਇਰਾਕ ਦੇ ਰਮਾਦੀ ਅਤੇ ਸੀਰੀਆ ਦੇ ਮੱਧ ਤੇ ਦੱਖਣੀ ਹਿੱਸਿਆਂ ਵਿਚ ਆਈ. ਐੱਸ. ਆਈ. ਐੱਲ. ਨੂੰ ਲਾਭ ਹੁੰਦੇ ਦੇਖਿਆ।
ਰਾਸ਼ਟਰਪਤੀ ਨੇ ਮੰਨਿਆ ਕਿ ਆਈ. ਐੱਸ. ਆਈ. ਐੱਲ. ਅਮਰੀਕਾ ਸਣੇ ਦੁਨੀਆ ਭਰ ਵਿਚ ਕਮਜ਼ੋਰ ਲੋਕਾਂ ਤਕ ਪਹੁੰਚਣ ਅਤੇ ਭਰਤੀ ਕਰਨ ਵਿਚ ਅਸਰਦਾਇਕ ਰਿਹਾ ਹੈ।

Facebook Comment
Project by : XtremeStudioz