Close
Menu

ਆਈ. ਓ. ਸੀ. ਨੇ ਰੀਡੀ ਨੂੰ ਵਾਡਾ ਦੇ ਮੁੱਖ ਅਹੁਦੇ ਲਈ ਨਾਮਜ਼ਦ ਕੀਤਾ

-- 10 August,2013

crage

ਮਾਸਕੋ— 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਕਾਰਜਕਾਰੀ ਬੋਰਡ ਨੇ ਕ੍ਰੇਗ ਰੀਡੀ ਨੂੰ ਵਿਸ਼ਵ ਡੋਪਿੰਗ ਰੋਧੀ ਏਜੰਸੀ ਰੀਡੀ ਦੇ ਅਗਲੇ ਪ੍ਰਧਾਨ ਦੇ ਤੌਰ ‘ਤੇ ਨਾਮਜ਼ਦ ਕੀਤਾ ਹੈ। ਸਕਾਟਲੈਂਡ ਦੇ 72 ਸਾਲਾ ਰੀਡੀ ਨੇ ਲੰਡਨ ਦੀਆਂ 2012 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵਿਚ ਖਾਸ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਇਸ ਅਹੁਦੇ ਲਈ ਆਈ. ਓ. ਸੀ. ਦੇ ਸਾਬਕਾ ਡਾਕਟਰ ਨਿਦੇਸ਼ਕ ਪੈਟਰਿਕ ਸ਼ਾਮਾਸ਼ ਅਤੇ ਅਮਰੀਕਾ ਦੇ ਮਹਾਨ ਐਥਲੀਟ ਐਡ ਮੋਸੇਸ ਦੀ ਚੁਣੌਤੀ ਨੂੰ ਪਿੱਛੇ ਛੱਡ ਦਿੱਤਾ। ਲੰਡਨ ਖੇਡਾਂ ਤੋਂ ਪਹਿਲਾਂ ਰੀਡੀ ਨੂੰ ਆਈ. ਓ. ਸੀ. ਦਾ ਉਪ ਪ੍ਰਧਾਨ ਚੁਣਿਆ ਗਿਆ ਸੀ। ਉਹ ਆਸਟਰੇਲੀਆ ਦੇ ਜੌਨ ਫਾਹੇ ਦੀ ਜਗ੍ਹਾ ਲੈਣਗੇ, ਜੋ 6 ਸਾਲਾਂ ਤੱਕ ਇਹ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਨਵੰਬਰ ਵਿਚ ਜੋਹਾਨਿਸਬਰਗ ਵਿਚ ਆਪਣੇ ਅਹੁਦੇ ਤੋਂ ਹੱਟ ਜਾਣਗੇ। ਰੀਡੀ ਆਈ. ਓ ਸੀ. ਦੇ ਸਾਥੀ ਮੈਂਬਰ ਡਿਕ ਪਾਊਂਡ ਅਤੇ ਫਾਹੇ ਤੋਂ ਬਾਅਦ ਵਾਡਾ ਦੇ ਤੀਜੇ ਪ੍ਰਧਾਨ ਹੋਣਗੇ।

Facebook Comment
Project by : XtremeStudioz