Close
Menu

ਆਈ.ਟੀ.ਆਈ ‘ਚ ਸ਼ਹੀਦ ਦੇ ਨਾਂ ‘ਤੇ ਸ਼ੁਰੂ ਹੋਵੇਗਾ ਨਵਾਂ ਟਰੇਡ-ਮਾਣੂੰਕੇ

-- 21 February,2019

ਚੰਡੀਗੜ੍ਹ, 21 ਫਰਵਰੀ 2019

ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਸਵਾਲ ‘ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸਰਕਾਰ ਆਈ.ਟੀ.ਆਈ ਮਾਣੂੰਕੇ ਵਿਖੇ ਨਵਾਂ ਟਰੇਡ ਸ਼ੁਰੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਾਣੂੰਕੇ ਦੀ ਮੰਗ ‘ਤੇ ਚੰਨੀ ਨੇ ਭਰੋਸਾ ਦਿੱਤਾ ਕਿ ਮਾਣੂੰਕੇ ਆਈ.ਟੀ.ਆਈ ਵਿਖੇ ਨਵਾਂ ਟਰੇਡ ਮਾਣੂੰਕੇ ਵਸਨੀਕ ਕਾਮਾਗਾਟਾਮਾਰੂ ਦੇ ਸ਼ਹੀਦ ਬਾਬਾ ਈਸ਼ਰ ਸਿੰਘ ਦੇ ਨਾਂ ‘ਤੇ ਸ਼ੁਰੂ ਕੀਤਾ ਜਾਵੇਗਾ।

ਪਹਿਲ ਦੇ ਆਧਾਰ ‘ਤੇ ਸੁਧਾਰਾਂਗੇ ਧਨੌਲਾ ਵੈਟਰਨਰੀ ਹਸਪਤਾਲ, ਬਲਬੀਰ ਸਿੱਧੂ ਦਾ ਮੀਤ ਹੇਅਰ ਨੂੰ ਭਰੋਸਾ-ਬਰਨਾਲਾ ਤੋਂ ‘ਆਪ’ ਵਿਧਾਇਕ ਮੀਤ ਹੇਅਰ ਦੇ ਸਵਾਲ ਦੇ ਜਵਾਬ ‘ਚ ਪਸ਼ੂ ਪਾਲਨ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਰੋਸਾ ਦਿੱਤਾ ਕਿ 31 ਮਾਰਚ ਤੋਂ ਬਾਅਦ ਸਭ ਤੋਂ ਪਹਿਲਾਂ ਧਨੌਲੇ ਦੇ ਪਸ਼ੂ ਹਸਪਤਾਲ ਦੀ ਹਾਲਤ ਸੁਧਾਰੀ ਜਾਵੇਗੀ। ਮੀਤ ਹੇਅਰ ਨੇ 1936 ‘ਚ ਬਣੇ ਇਸ ਪਸ਼ੂ ਹਸਪਤਾਲ ਦੀ ਹਾਲਤ ਖਸਤਾ ਹੋਣ ਬਾਰੇ ਦੱਸਿਆ ਸੀ, ਜਿਸ ਨੂੰ ਆਪਣੇ ਜਵਾਬ ‘ਚ ਮੰਤਰੀ ਨੇ ਵੀ ਮੰਨਿਆ।

ਵਿਧਾਇਕ ਸੰਦੋਆ ਨੇ ਉਠਾਏ ਸੜਕਾਂ ਦੇ ਮਸਲੇ- ਇਸੇ ਤਰ੍ਹਾਂ ਰੋਪੜ ਤੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਪਪਰਾਲਾ ਪਿੰਡ ਦੀ ਫਿਰਨੀ ਸੜਕ ਬਾਰੇ ਮੁੱਖ ਮੰਤਰੀ ਦੀ ਮਾਰਫ਼ਤ ਜਵਾਬ ਦਿੰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਨੂੰ ਜੂਨ 2020 ਤੱਕ ਮੁੜ ਬਣਾ ਦਿੱਤਾ ਜਾਵੇਗਾ। ਸੰਦੋਆ ਵੱਲੋਂ ਜ਼ਿਮਨੀ ਸਵਾਲ ਰਾਹੀਂ ਛੇਤੀ ਬਣਾਉਣ ਦਾ ਜ਼ੋਰ ਦੇਣ ‘ਤੇ ਮੰਤਰੀ ਨੇ ਭਰੋਸਾ ਦਿੱਤਾ ਕਿ 12 ਲੱਖ ਰੁਪਏ ਦਾ ਐਸਟੀਮੇਟ ਪਾਸ ਹੋ ਚੁੱਕਿਆ ਹੈ ਅਤੇ ਜਲਦੀ ਹੀ ਬਣਾ ਦਿੱਤਾ ਜਾਵੇਗਾ। ਸੰਦੋਆ ਨੇ ਜ਼ਿਮਨੀ ਸਵਾਲ ਰਾਹੀਂ ਰੋਪੜ ਤੋਂ ਬੇਲਾ, ਰੋਪੜ ਤੋਂ ਨੂਰਪੁਰ ਬੇਦੀ, ਘਨੌਲੀ ਤੋਂ ਨਾਲਾ ਗੜ੍ਹ, ਸ੍ਰੀ ਆਨੰਦਪੁਰ ਸਾਹਿਬ ਤੋਂ ਬੰਗਾ ਅਤੇ ਪੁਰਖਾਲੀ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਂਦੀਆਂ ਸੜਕਾਂ ਦੀ ਖ਼ਸਤਾ-ਹਾਲ ਬਾਰੇ ਦੱਸਿਆ ਅਤੇ ਜਲਦੀ ਬਣਾਉਣ ਦੀ ਮੰਗ ਕੀਤੀ।

Facebook Comment
Project by : XtremeStudioz