Close
Menu

ਆਈ.ਪੀ.ਐਲ. ਸਪਾਟ ਫਿਕਸਿੰਗ ਮਾਮਲਾ : ਸੁਪਰੀਮ ਕੋਰਟ ਨੇ ਸ੍ਰੀਨਿਵਾਸਨ ਨੂੰ ਦਿੱਤੇ ਤਿੰਨ ਵਿਕਲਪ

-- 09 December,2014

ਨਵੀਂ ਦਿੱਲੀ, ਆਈ.ਪੀ.ਐਲ. ਸਪਾਟ ਫਿਕਸਿੰਗ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਦੇ ਹੋਏ ਫਿਰ ਐਨ.ਸ੍ਰੀਨਿਵਾਸਨ ਨੂੰ ਲੈ ਕੇ ਸਖਤ ਰੁਖ ਅਪਣਾਇਆ। ਸੁਪਰੀਮ ਕੋਰਟ ਨੇ ਸ੍ਰੀਨਿਵਾਸਨ ਨੂੰ ਕਿਹਾ ਕਿ ਗੁਰੂਨਾਥ ਮਯੱਪਨ ਖਿਲਾਫ ਜਲਦੀ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ। ਉਥੇ ਸੁਪਰੀਮ ਕੋਰਟ ਨੇ ਸ੍ਰੀਨਿਵਾਸਨ ਦੇ ਵਕੀਲ ਨੂੰ ਇਸ ਮਾਮਲੇ ‘ਚ ਅੱਗੇ ਵਧਣ ਲਈ ਤਿੰਨ ਵਿਕਲਪ ਦਿੱਤੇ ਹਨ। ਜਾਣਕਾਰੀ ਅਨੁਸਾਰ ਸ੍ਰੀਨਿਵਾਸਨ ਦੇ ਵਕੀਲ ਕਪਿਲ ਸਿੱਬਲ ਨੂੰ ਕੋਰਟ ਨੇ ਇਹ ਵਿਕਲਪ ਦਿੱਤੇ। ਪਹਿਲੇ ਵਿਕਲਪ ਦੇ ਤੌਰ ‘ਤੇ ਬੀ.ਸੀ.ਸੀ.ਆਈ. ਦੀ ਚੋਣ ਸ੍ਰੀਨਿਵਾਸਨ ਦੇ ਬਿਨਾਂ ਕੀਤੀ ਜਾਵੇ ਅਤੇ ਇਸ ਮਾਮਲੇ ‘ਚ ਫੈਸਲਾ ਕਰਨ ਲਈ ਬੀ.ਸੀ.ਸੀ.ਆਈ. ਦੀ ਨਵੀਂ ਬਾਡੀ ਦਾ ਗਠਨ ਕੀਤਾ ਜਾਵੇ। ਦੂਸਰੇ ਵਿਕਲਪ ਦੇ ਤੌਰ ‘ਤੇ ਬੀ.ਸੀ.ਸੀ.ਆਈ. ਗਵਰਨਿੰਗ ਕਾਊਂਸਿਲ ਦੀ ਇਕ ਬਾਡੀ ਦਾ ਗਠਨ ਕੀਤਾ ਜਾਵੇ ਅਤੇ ਇਸ ਮੁੱਦੇ ‘ਤੇ ਕਾਰਵਾਈ ਤੈਅ ਕਰਨ ਤੇ ਤੀਸਰੇ ਵਿਕਲਪ ਦੇ ਤੌਰ ‘ਤੇ ਸਾਬਕਾ ਜੱਜਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਬੀ.ਸੀ.ਸੀ.ਆਈ. ਚੋਣਾਂ ਅਤੇ ਇਸ ਮਾਮਲੇ ਨਾਲ ਸਬੰਧਤ ਫੈਸਲਾ ਲੈਣ। ਗੌਰਤਲਬ ਹੈ ਕਿ ਸਪਾਟ ਫਿਕਸਿੰਗ ਮਾਮਲੇ ‘ਚ ਜਸਟਿਸ ਮੁਕੁਲ ਮੁਦਗਲ ਦੀ ਜਾਂਚ ਰਿਪੋਰਟ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬੀ.ਸੀ.ਸੀ.ਆਈ. ਨੂੰ ਕਿਹਾ ਸੀ ਕਿ ਕ੍ਰਿਕਟ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਕੰਮਕਾਜ ਨੂੰ ਦੇਖਣ ਲਈ ਚੋਟੀ ਦੇ ਅਧਿਕਾਰੀਆਂ ਨੂੰ ਸੰਦੇਹ ਤੋਂ ਪਰੇ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਅਹੁਦੇ ਤੋਂ ਲਾਹੇ ਐਨ. ਸ੍ਰੀਨਿਵਾਸਨ ਨੂੰ ਅੱਜ ਕਿਹਾ ਕਿ ਉਨ੍ਹਾਂ ਦੀ ਇਸ ਦਲੀਲ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੈ ਕਿ ਚੇਨਈ ਸੁਪਰ ਕਿੰਗਸ ਦਾ ਮਾਲਿਕ ਹੋਣਾ ਅਤੇ ਬੋਰਡ ਦਾ ਮੁਖੀ ਹੋਣ ਦੇ ਬਾਵਜੂਦ ਹਿਤਾਂ ਦਾ ਟਕਰਾਅ ਨਹੀਂ ਸੀ। ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਸ੍ਰੀਨਿਵਾਸਨ ਨੂੰ ਕੁਝ ਤਿੱਖੇ ਸਵਾਲ ਵੀ ਕੀਤੇ।

Facebook Comment
Project by : XtremeStudioz