Close
Menu

ਆਈ. ਪੀ. ਐੱਲ. ‘ਚ ਸੁਨੀਲ ਨਾਰਾਇਣ ਦੇ ਆਫ ਸਪਿਨ ‘ਤੇ ਪਾਬੰਦੀ

-- 29 April,2015

ਨਵੀਂ ਦਿੱਲੀ,  ਕੋਲਕਾਤਾ ਨਾਈਟਰਾਈਡਰਜ਼ ਦੇ ਧੁਨੰਤਰ ਕੈਰੇਬੀਆਈ ਆਫ ਸਪਿਨਰ ਸੁਨੀਲ ਨਾਰਾਇਣ ‘ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਆਈ. ਪੀ. ਐੱਲ. ਸਮੇਤ ਅਪਾਣੀ ਅਗਵਾਈ ਵਿਚ ਆਯੋਜਿਤ ਸਾਰੇ ਮੈਚਾਂ ਵਿਚ ਆਫ ਸਪਿਨ ਗੇਂਦਬਾਜ਼ੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਾਰਾਇਣ ਨੂੰ 22 ਅਪ੍ਰੈਲ ਨੂੰ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਖੇਡੇ ਗਏ ਮੈਚਵਿਚ ਸ਼ੱਕੀ ਗੇਂਦਬਾਜ਼ੀ ਕਰਦੇ ਪਾਇਆ ਗਿਆ ਸੀ, ਜਿਸ ਤੋਂ ਬਾਅਦ ਮੈਚ ਅਧਿਕਾਰੀਆਂ ਨੇ ਉਸ ਨੂੰ ਚੇਨਈ ਦੇ ਸੈਂਟਰ ਜਾਣ ਦੀ ਸਲਾਹ ਦਿੱਤੀ ਸੀ, ਜਿੱਥੇ ਉਸਦਾ ਐਕਸ਼ਨ ਨਾਜਾਇਜ਼ ਪਾਇਆ ਗਿਆ ਹੈ।
ਆਈ. ਪੀ. ਐੱਲ. ਨੇ ਇਕ ਬਿਆਨ ਵਿਚ ਕਿਹਾ,”ਨਾਜਾਇਜ਼ ਗੇਂਦਬਾਜ਼ੀ ਐਕਸ਼ਨ ਦੇ ਨਿਯਮਾਂ ਅਨੁਸਾਰ ਨਾਰਾਇਣ ਦਾ ਗੇਂਦਬਾਜ਼ੀ ਐਕਸ਼ਨ ਨਾਜਾਇਜ਼ ਪਾਇਆ ਗਿਆ ਹੈ, ਜਿਸ ਤੋਂ ਬਾਅਦ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਨਾਰਾਇਣ ਬੀ. ਸੀ. ਸੀ. ਆਈ. ਵਲੋਂ ਆਯੋਜਿਤ ਕਰਵਾਏ ਜਾਣ ਵਾਲੇ ਮੈਚਾਂ ਵਿਚ ਆਫ ਸਪਿਨ ਗੇਂਦਬਾਜ਼ੀ ਨਹੀਂ ਕਰੇਗਾ ਤੇ ਆਈ. ਪੀ. ਐੱਲ. ਵੀ ਇਸ ਦਾ ਇਕ ਹਿੱਸਾ ਹੈ। ਹਾਲਾਂਕਿ ਉਸ ਨੂੰ ਨਕਲ ਗੇਂਦ ਤੇ ਸਿੱਧੀ ਗੇਂਦ ਸੁੱਟਣ ਦੀ ਮਨਜ਼ੂਰੀ ਦਿੱਤੀ ਗਈ ਹੈ।”
ਇਸ ਬਿਆਨ ਵਿਚ ਸਾਫ ਕੀਤਾ ਗਿਆ ਹੈ ਕਿ ਜੇਕਰ ਨਾਰਾਇਣ ਅਗਾਮੀ ਮੈਚਾਂ ਵਿਚ ਆਫ ਸਪਿਨ ਗੇਂਦਬਾਜ਼ੀ ਕਰਦਾ ਹੈ ਤਾਂ ਮੈਦਾਨੀ ਅੰਪਾਇਰ ਉਸ ਨੂੰ ਨੋ ਬਾਲ ਕਰਨਗੇ। ਬੀ. ਸੀ. ਸੀ. ਆਈ. ਨੇ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਕੋਲਕਾਤਾ ਦੇ 22 ਅਪ੍ਰੈਲ ਨੂੰ ਖੇਡੇ ਗਏ ਆਈ. ਪੀ. ਐੱਲ. ਮੁਕਾਬਲੇ ਵਿਚ ਨਾਰਾਇਣ ਦੇ ਗੇਂਦਬਾਜ਼ੀ ਦੀ ਟੀ. ਵੀ. ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਉਸਦੀ ਆਫ ਸਪਿਨ ਗੇਂਦਬਾਜ਼ੀ ‘ਤੇ ਪਾਬੰਦੀ ਲਗਾਈ ਹੈ। ਕੇ. ਕੇ. ਆਰ. ਨੇ ਹਾਲਾਂਕਿ ਚੌਕਸੀ ਵਰਤਦੇ ਹੋਏ ਉਸਦੇ ਅਗਲੇ ਮੈਚ ਵਿਚ ਸੁਨੀਲ ਨੂੰ ਆਖਰੀ 11 ਵਿਚ ਸ਼ਾਮਲ ਨਹੀਂ ਕੀਤਾ ਸੀ।
ਬੀ. ਸੀ. ਸੀ. ਆਈ. ਸਕੱਤਰ ਅਨੁਰਾਗ ਠਾਕੁਰ ਨੇ ਬਿਆਨ ਕਿਹਾ, ”ਜੇਕਰ ਨਾਰਾਇਣ ਮੌਜੂਦਾ ਆਈ. ਪੀ. ਐੱਲ. ਸੈਸ਼ਨ ਵਿਚ ਆਫ ਸਪਿਨ ਗੇਂਦਬਾਜ਼ੀ ਕਰਦਾ ਹੈ ਤਾਂ ਅੰਪਾਇਰ ਉਸ ਨੂੰ 24.2 ਦੇ ਨਿਯਮ ਤਹਿਤ ਨੋ-ਬਾਲ ਕਰਾਰ ਦੇਣਗੇ ਤੇ ਮੈਚ ਖਤਮ ਹੋਣ ਤੋਂ ਬਾਅਦ ਇਸ ਬਾਰੇ ਵਿਚ ਰਿਪੋਰਟ ਜਾਰੀ ਕੀਤੀ ਜਾਵੇਗੀ। ਆਈ. ਪੀ. ਐੱਲ. ਦੀ ਨਾਜਾਇਜ਼ ਗੇਂਦਬਾਜ਼ੀ ਐਕਸ਼ਨ ਪਾਲਸੀ ਦੇ ਨਿਯਮ 3.4 ਤਹਿਤ ਲਗਾਤਾਰ ਅਜਿਹੀ ਗਲਤੀ ਦੁਹਰਾਉਣ ਦੀ ਸਥਿਤੀ ਵਿਚ ਗੇਂਦਬਾਜ਼ ਨੂੰ ਬੀ. ਸੀ. ਸੀ. ਆਈ. ਵਲੋਂ ਆਯੋਜਿਤ ਕਰਵਾਏ ਜਾਣ ਵਾਲੇ ਮੈਚਾਂ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।”
ਨਾਰਾਇਣ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਚੈਂਪੀਅਨਸ ਟੀ-20 ਲੀਗ ਦੌਰਾਨ ਪਹਿਲੀ ਵਾਰ ਸ਼ੱਕੀ ਗੇਂਦਬਾਜ਼ੀ ਕਰਦੇ ਪਾਇਆ ਗਿਆ ਸੀ। ਉਸ਼ ਦੌਰਾਨ ਉਸਦੇ ‘ਦੂਸਰਾ’ ਨੂੰ ਸ਼ੱਕੀ ਪਾਇਆ ਗਿਆ ਸੀ ਹਾਲਾਂਕਿ ਇਸ ਤੋਂ ਬਾਅਦ ਵੀ ਉਸ ਨੇ ਹੋਬਾਰਟ ਹਰੀਕੇਂਸ ਵਿਰੁੱਧ ਮੈਚ ਵਿਚ ਖੇਡਣ ਦੀ ਮਨਜੂ²ਰੀ ਮਿਲ ਗਈ ਸੀ ਪਰ ਦੋਬਾਰਾ ਤੋਂ ਸ਼ੱਕੀ ਗੇਂਦਬਾਜ਼ੀ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ‘ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਹੋਏ ਫਾਈਨਲ ਮੁਕਾਬਲੇ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਵੀ ਉਹ ਆਪਣੀ ਗੇਂਦਬਾਜ਼ੀ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਿਆ ਤੇ ਆਪਣੀ ਆਫ ਸਪਿਨ ਦੀ ਬਦੌਲਤ ਉਹ ਪੰਜ ਮਚਾਂ ਵਿਚ ਸਿਰਫ ਦੋ ਵਿਕਟਾਂ ਹੀ ਲੈਣ ਵਿਚ ਕਾਮਯਾਬ ਹੋ ਸਕਿਆ ਹੈ। ਨਾਰਾਇਣ ਨੂੰ ਗੇਂਦਬਾਜੀ² ਸੁਧਾਰ ਲਈ ਰਿਹੈਬਿਲੀਟੇਸ਼ਨ ਕੋਰਸ ਕਰਨਾ ਹੋਵੇਗਾ ਤੇ ਸਹੀ ਮਾਪਦੰਡ ਅਪਣਾਉਣੇ ਹੋਣਗੇ, ਜਿਸ ਤੋਂ ਬਾਅਦ ਉਹ ਬੀ. ਸੀ. ਸੀ. ਆਈ. ਕਮੇਟੀ ਸਾਹਮਣੇ ਅਧਿਕਾਰਕ ਟੈਸਟ ਲਈ ਬੇਨਤੀ ਕਰ ਸਕੇਗਾ।

Facebook Comment
Project by : XtremeStudioz