Close
Menu

ਆਈ.ਬੀ. ਦੇ ਸਾਬਕਾ ਚੀਫ ਦਾ ਦਾਅਵਾ, ਐਮਰਜੈਂਸੀ ਦੇ ਪੱਖ ‘ਚ ਸੀ ਆਰ.ਐਸ.ਐਸ.

-- 23 September,2015

ਨਵੀਂ ਦਿੱਲੀ, ਇੰਟੈਲੀਜੈਂਸ ਬਿਓਰੋ ਦੇ ਸਾਬਕਾ ਚੀਫ ਟੀ.ਵੀ. ਰਾਜੇਸ਼ਵਰ ਨੇ ਦਾਅਵਾ ਕੀਤਾ ਹੈ ਕਿ ਆਰ.ਐਸ.ਐਸ. ਨੇ ਦੇਸ਼ ‘ਚ ਹੰਗਾਮੀ ਹਾਲਾਤ ਲਗਾਉਣ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਇਕ ਮੁਲਾਕਾਤ ਦੌਰਾਨ ਕਿਹਾ ਕਿ ਸੰਘ ਨੇ ਐਮਰਜੈਂਸੀ ਦਾ ਸਮਰਥਨ ਕੀਤਾ ਸੀ ਤੇ ਆਰ.ਐਸ.ਐਸ. ਦੇ ਤਤਕਾਲੀ ਪ੍ਰਮੁੱਖ ਦੇਵਰਾਸ ਨੇ ਇੰਦਰਾ ਗਾਂਧੀ ਨਾਲ ਮਿਲਣ ਦੀ ਕੋਸ਼ਿਸ਼ ਵੀ ਕੀਤੀ ਸੀ। ਰਾਜੇਸ਼ਵਰ ਨੇ ‘ਇੰਡੀਆ ਦ ਕਰੁਸ਼ਿਅਲ ਯਿਰਸ’ ਨਾਮ ਦੀ ਕਿਤਾਬ ਲਿਖੀ ਹੈ ਤੇ ਇਸ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਇਹ ਖੁਲਾਸਾ ਕੀਤਾ। ਰਾਜੇਸ਼ਵਰ ਨੇ ਦੱਸਿਆ ਕਿ ਇੰਦਰਾ ਗਾਂਧੀ ਨੇ ਦੇਵਰਾਜ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਨੂੰ ਸੰਘ ਦੇ ਕਰੀਬੀ ਦੇ ਤੌਰ ‘ਤੇ ਦੇਖਿਆ ਜਾਵੇ। ਸੰਘ ਨੇ ਐਮਰਜੈਂਸੀ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕੀਤਾ ਸੀ।

Facebook Comment
Project by : XtremeStudioz