Close
Menu

ਆਜ਼ਾਦੀ ਨੂੰ ਢਾਹ ਲਾਉਣ ਵਾਲੇ ਅੰਬੇਡਕਰ ਨਾਲ ਧ੍ਰੋਹ ਕਮਾ ਰਹੇ ਨੇ: ਰਾਹੁਲ

-- 15 April,2019

ਨਵੀਂ ਦਿੱਲੀ, 15 ਅਪਰੈਲ
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਢਾਹ ਲਾਉਣ ਵਾਲੇ ਲੋਕ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੀ ਯਾਦ ਨਾਲ ਧ੍ਰੋਹ ਕਮਾ ਰਹੇ ਹਨ।
ਉਨ੍ਹਾਂ ਟਵੀਟ ਕੀਤਾ, ‘‘ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਮੌਕੇ ਸਾਨੂੰ ਆਪਣੇ ਆਪ ਨੂੰ ਸੰਵਿਧਾਨ ਵਿੱਚ ਦਰਜ ਨਿਆਂ, ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਦੀਆਂ ਵਿਆਪਕ ਸਿਧਾਂਤਾਂ ਨੂੰ ਮੁੜ ਤੋਂ ਸਮਰਪਿਤ ਕਰਨਾ ਚਾਹੀਦਾ ਹੈ। ਉਹ ਲੋਕ ਜਿਹੜੇ ਅੱਜ ਦੇ ਦਿਨ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਨਾਲ ਹੀ ਅੰਦਰਖਾਤੇ ਸੰਵਿਧਾਨ ’ਚ ਦਰਜ ਸਿਧਾਂਤਾਂ ਨੂੰ ਕਮਜ਼ੋਰ ਵੀ ਕਰ ਰਹੇ ਹਨ, ਉਹ ਡਾ. ਅੰਬੇਡਕਰ ਦੀ ਯਾਦ ਨਾਲ ਧ੍ਰੋਹ ਕਮਾ ਰਹੇ ਹਨ। ਕਾਂਗਰਸ ਪ੍ਰਧਾਨ ਨੇ ਵੱਖ ਵੱਖ ਟਵੀਟਾਂ ਰਾਹੀਂ ਦੇਸ਼ ਵਾਸੀਆਂ ਨੂੰ ਵਿਸਾਖੀ, ਰਾਮ ਨੌਮੀ ਅਤੇ ਹਨੂੰਮਾਨ ਜੈਅੰਤੀ ਦੀ ਵਧਾਈ ਵੀ ਦਿੱਤੀ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਹਿੰਦੀ ਵਿੱਚ ਟਵੀਟ ਕੀਤਾ, ‘‘ਸਾਰੀ ਜ਼ਿੰਦਗੀ ਬਾਬਾ ਸਾਹਿਬ ਦੇ ਦਿਲ ’ਚ ਸਾਰਿਆਂ ਲਈ ਨਿਆਂ, ਕਮਜ਼ੋਰਾਂ ਦੀ ਸੁਰੱਖਿਆ, ਆਪਸੀ ਭਾਈਚਾਰੇ, ਸਮਾਨਤਾ ਤੇ ਆਜ਼ਾਦੀ ਦੀ ਭਾਵਨਾ ਰਹੀ। ਸਾਨੂੰ ਉਨ੍ਹਾਂ ਦੀ ਸੋਚ ਨੂੰ ਪੂਰੀ ਮਜ਼ਬੂਤੀ ਨਾਲ ਅੱਗੇ ਵਧਾਉਣਾ ਚਾਹੀਦਾ ਹੈ।’’

Facebook Comment
Project by : XtremeStudioz