Close
Menu

ਆਦਿਵਾਸੀ ਔਰਤਾਂ ਨੂੰ ਪਿਤਾ ਜਾਂ ਪਤੀ ਦੀ ਜਾਇਦਾਦ ਪ੍ਰਾਪਤ ਕਰਨ ਦਾ ਹੱਕ: ਕੋਰਟ

-- 28 June,2015

ਸ਼ਿਮਲਾ, ਸਮਾਜ ਦੇ ਕਾਨੂੰਨ ਦੇ ਤਹਿਤ ਜੱਦੀ ਜਾਇਦਾਦ ਪ੍ਰਾਪਤ ਕਰਨ ਦੇ ਅਧਿਕਾਰ ‘ਤੇ ਰੋਕ ਝੱਲਣ ਵਾਲੀਆਂ ਹਿਮਾਚਲ ਪ੍ਰਦੇਸ਼ ਦੀਆਂ ਆਦਿਵਾਸੀ ਔਰਤਾਂ ਨੇ ਉਸ ਸਮੇਂ ਰਾਹਤ ਮਹਿਸੂਸ ਕੀਤੀ ਜਦੋਂ ਅਧਿਕਾਰ ਪ੍ਰਾਪਤ ਕਰਨ ਦੇ ਦੋ ਦਹਾਕੇ ਪੁਰਾਣੇ ਉਨ੍ਹਾਂ ਦੇ ਸਮਾਜਕ ਅੰਦੋਲਨ ਨੂੰ ਕਾਨੂੰਨੀ ਮਾਨਤਾ ਮਿਲੀ। ਹਿਮਾਚਲ ਪ੍ਰਦੇਸ਼ ਉੱਚ ਅਦਾਲਤ ਨੇ ਇਸ ਸਾਲ 23 ਜੂਨ ਨੂੰ ਇਤਿਹਾਸਿਕ ਫ਼ੈਸਲੇ ‘ਚ ਕਿਹਾ ਕਿ ਆਦਿਵਾਸੀ ਔਰਤਾਂ ਹਿੰਦੂ ਉਤਰਾਧਿਕਾਰ ਕਾਨੂੰਨ 1956 ਦੇ ਤਹਿਤ ਜਾਇਦਾਦ ਉਤਰਾਧਿਕਾਰ ‘ਚ ਆਪਣਾ ਹਿੱਸਾ ਪ੍ਰਾਪਤ ਕਰਨ ਦੀਆਂ ਹੱਕਦਾਰ ਹਨ। ਨਿਆਮੂਰਤੀ ਰਾਜੀਵ ਸ਼ਰਮਾ ਨੇ 60 ਸਫ਼ਿਆਂ ਦੇ ਆਪਣੇ ਆਦੇਸ਼ ‘ਚ ਕਿਹਾ ਕਿ ਰਾਜ ‘ਚ ਆਦਿਵਾਸੀ ਖੇਤਰਾਂ ਦੀਆਂ ਬੇਟੀਆਂ ਹਿੰਦੂ ਉਤਰਾਧਿਕਾਰ ਕਾਨੂੰਨ 1956 ਦੇ ਤਹਿਤ ਜਾਇਦਾਦ ਉਤਰਾਧਿਕਾਰ ‘ਚ ਪ੍ਰਾਪਤ ਕਰਨਗੀਆਂ।

Facebook Comment
Project by : XtremeStudioz