Close
Menu

ਆਨਰ ਕਿਲਿੰਗ ਮਾਮਲੇ ਵਿਚ ਸਜ਼ਾ ਭੁਗਤ ਰਹੇ ਸ਼ਾਫੀਆ ਨੂੰ ਕੈਨੇਡਾ ਦੀ ਅਦਾਲਤ ਨੇ ਦਿੱਤੇ ਨਵੇਂ ਹੁਕਮ

-- 28 March,2017

ਟੋਰਾਂਟੋ— ਆਨਰ ਕਿਲਿੰਗ ਮਾਮਲੇ ਵਿਚ ਸਜ਼ਾ ਭੁਗਤ ਰਹੇ ਮੁਹੰਮਦ ਸ਼ਾਫੀਆ ਨੂੰ ਅਦਾਲਤ ਨੇ ਆਪਣੀ ਦੂਜੀ ਪਤਨੀ ਅਤੇ ਇਸ ਅਪਰਾਧ ਵਿਚ ਸਹਾਇਕ ਟੂਬਾ ਯਾਹੀਆ ਦੀ ਕਾਨੂੰਨੀ ਫੀਸ ਭਰਨ ਲਈ ਕਿਹਾ ਹੈ। ਓਨਟਾਰੀਓ ਦੀ ਕਿੰਗਸਟੋਨ ਅਦਾਲਤ ਨੇ ਸ਼ਾਫੀਆ ਨੂੰ 1,38,000 ਡਾਲਰ ਦੀ ਕਾਨੂੰਨੀ ਫੀਸ ਭਰਨ ਦੇ ਹੁਕਮ ਦਿੱਤੇ ਹਨ। ਇੱਥੇ ਦੱਸ ਦੇਈਏ ਕਿ ਸ਼ਾਫੀਆ ਨੇ 30 ਜੂਨ, 2009 ਨੂੰ ਆਪਣੀ ਦੂਜੀ ਪਤਨੀ ਅਤੇ ਬੇਟੇ ਨਾਲ ਮਿਲ ਕੇ ਆਪਣੀਆਂ ਤਿੰਨ ਧੀਆਂ ਅਤੇ ਪਹਿਲੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਵਿਚ ਇਨ੍ਹਾਂ ਨੂੰ 25 ਸਾਲ ਬਿਨਾਂ ਪੈਰੋਲ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਦੀ ਸਜ਼ਾ ਮੁਆਫੀ ਦੀ ਅਪੀਲ ਨੂੰ ਵੀ ਓਨਟਾਰੀਓ ਦੀ ਸਰਬਉੱਚ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੜਨ ਵਾਲੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਿਚ ਕੋਈ ਖਾਸ ਫੀਸ ਨਹੀਂ ਮਿਲੀ। ਪੰਜ ਸਾਲਾਂ ਤੋਂ ਉਹ ਇਹ ਕੇਸ ਬਿਨਾਂ ਫੀਸ ਤੋਂ ਲੜ ਰਹੇ ਹਨ। ਇਕ ਵਾਰ ਸ਼ਾਫੀਆ ਨੇ ਉਨ੍ਹਾਂ ਨੂੰ ਸਿਰਫ 20 ਹਜ਼ਾਰ ਡਾਲਰ ਦਾ ਚੈੱਕ ਦਿੱਤਾ ਸੀ।ਸ਼ਾਫੀਆ ਬਿਹਤਰ ਜੀਵਨ ਦੀ ਆਸ ਵਿਚ ਅਫਗਾਨਿਸਤਾਨ ਤੋਂ ਕੈਨੇਡਾ ਆਇਆ ਸੀ ਪਰ ਅਫਗਾਨਿਸਤਾਨ ਦੀ ਪਿਛੜੀ ਸੋਚ ਨੂੰ ਕੈਨੇਡਾ ਵਰਗਾ ਵਿਕਸਿਤ ਦੇਸ਼ ਬਦਲ ਨਾ ਸਕਿਆ। ਉਸ ਨੇ ਇੱਥੇ ਆ ਕੇ ਦੂਜਾ ਵਿਆਹ ਕਰਵਾ ਲਿਆ ਅਤੇ ਉਸ ਦੇ ਦੂਜੇ ਵਿਆਹ ਤੋਂ ਇਕ ਬੇਟਾ ਹੋਇਆ। ਸ਼ਾਫੀਆ ਨੇ ਹਾਲਾਂਕਿ ਆਪਣੀ ਪਹਿਲੀ ਪਤਨੀ ਅਤੇ ਉਸ ਦੇ ਸੱਤ ਬੱਚਿਆਂ ਨੂੰ ਕੈਨੇਡਾ ਬੁਲਾਇਆ ਪਰ ਉਸ ਦਾ ਮਕਸਦ ਇਨ੍ਹਾਂ ਨੂੰ ਨੌਕਰ ਬਣਾ ਕੇ ਰੱਖਣਾ ਸੀ। ਸ਼ਾਫੀਆ ਨੂੰ ਕੈਨੇਡਾ ਆਈਆਂ ਆਪਣੀਆਂ ਧੀਆਂ ਦਾ ਮੁੰਡਿਆਂ ਨਾਲ ਮੇਲਜੋਲ ਪਸੰਦ ਨਹੀਂ ਸੀ, ਜਿਸ ਕਰਕੇ ਉਸ ਨੇ ਆਪਣੀ ਦੂਜੀ ਪਤਨੀ ਅਤੇ ਬੇਟੇ ਨਾਲ ਮਿਲ ਕੇ ਘਿਨੌਣੇ ਅਪਰਾਧ ਦੀ ਸਾਜ਼ਿਸ਼ ਰੱਖ ਦਿੱਤੀ।

 
 

 

Facebook Comment
Project by : XtremeStudioz