Close
Menu

ਆਨੰਦ ਨੇ ਜਿੱਤਿਆ ਲੰਡਨ ਕਲਾਸਿਕ ਖ਼ਿਤਾਬ

-- 16 December,2014

ਲੰਡਨ, ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਪੰਜਵੇਂ ਤੇ ਆਖਰੀ ਦੌਰ ਵਿੱਚ ਅੱਜ ਇਥੇ ਬ੍ਰਿਟਿਸ਼ ਗ੍ਰੈਂਡਮਾਸਟਰ ਮਾਈਕਲ ਐਡਮਜ਼ ਨੂੰ ਹਰਾ ਕੇ ਪਹਿਲੀ ਵਾਰ ਲੰਡਨ ਕਲਾਸਿਕ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ।
ਛੇ ਖਿਡਾਰੀਆਂ ਵਿੱਚ ਰਾਊਂਡ ਰੌਬਿਨ ਆਧਾਰ ‘ਤੇ ਖੇਡੇ ਗਏ ਟੂਰਨਾਮੈਂਟ ਵਿੱਚ ਆਨੰਦ ਨੇ ਪਹਿਲੀਆਂ ਚਾਰ ਬਾਜ਼ੀਆਂ ਡਰਾਅ ਕਰਵਾਈਆਂ ਸਨ। ਆਨੰਦ ਨੂੰ ਖਿਤਾਬ ਜਿੱਤਣ ਲਈ ਜਿੱਤ ਦੀ ਲੋੜ ਸੀ ਤੇ ਇਸ ਵਿੱਚ ਐਡਮਜ਼ ਨੇ ਵੀ ਉਸ ਦੀ ਮਦਦ ਕੀਤੀ ਜਿਸ ਨੇ ਸਫੈਦ ਮੋਹਰਿਆਂ ਨਾਲ ਡਰਾਅ ਕਰਵਾਉਣ ਦੀ ਥਾਂ ਮੁਕਾਬਲੇ ਵਿੱਚ ਬਣੇ ਰਹਿਣ ਨੂੰ ਤਰਜੀਹ ਦਿੱਤੀ। ਆਨੰਦ ਨੇ ਇਸ ਜਿੱਤ ਨਾਲ ਈਲੀਟ ਸ਼ਤਰੰਜ ਵਿੱਚ ਆਪਣੀ ਸਰਗਰਮ ਭੂਮਿਕਾ ਨੂੰ ਬਰਕਰਾਰ ਰੱਖਿਆ।

Facebook Comment
Project by : XtremeStudioz