Close
Menu

ਆਨੰਦ ਨੇ ਨਾਕਾਮੁਰਾ ਨਾਲ ਖੇਡਿਆ ਡਰਾਅ

-- 23 June,2015

ਨਾਰਵੇ,  ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਨਾਰਵੇ ਸ਼ਤਰੰਜ 2015 ਟੂਰਨਾਮੈਂਟ ਦੇ ਪੰਜਵੇਂ ਦੌਰ ਵਿਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਵਿਰੁੱਧ ਡਰਾਅ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਬਰਕਰਾਰ ਹੈ। ਇਹ ਟੂਰਨਾਮੈਂਟ ਗ੍ਰੈਂਡ ਚੈੱਸ ਟੂਰ ਦਾ ਹਿੱਸਾ ਹੈ। ਟੂਰਨਾਮੈਂਟ ਵਿਚ ਚੌਥੀ ਜਿੱਤ ਦੇ ਨਾਲ ਟੋਪਾਲੋਵ ਸੰਭਾਵਿਤ ਪੰਜ ਵਿਚੋਂ 4.5 ਅੰਕ ਜੋੜ ਕੇ ਚੋਟੀ ‘ਤੇ ਚੱਲ ਰਿਹਾ ਹੈ। ਨਾਕਾਮੁਰਾ 3.5 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਜਦਕਿ ਆਨੰਦ ਤੇ ਹਾਲੈਂਡ ਦਾ ਅਨੀਸ਼ ਗਿਰੀ ਤਿੰਨ ਅੰਕਾਂ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਹੈ।

Facebook Comment
Project by : XtremeStudioz