Close
Menu

ਆਪਣੀ ਭੈਣ ਦੀ ਹੱਤਿਆ ਮਾਮਲੇ ‘ਚ ਇੰਦਰਾਨੀ ਮੁਖਰਜੀ ਗ੍ਰਿਫਤਾਰ

-- 27 August,2015

ਨਵੇਂ ਖੁਲਾਸੇ ‘ਚ ਸ਼ੀਨਾ ਇੰਦਰਾਨੀ ਦੀ ਭੈਣ ਨਹੀਂ ਬਲਕਿ ਬੇਟੀ
ਮੁੰਬਈ,  ਇਕ ਟੀਵੀ ਚੈਨਲ ਦੇ ਸਾਬਕਾ ਸੀ.ਈ.ਓ. ਪੀਟਰ ਮੁਖਰਜੀ ਦੀ ਪਤਨੀ ਇੰਦਰਾਨੀ ਮੁਖਰਜੀ ਨੂੰ ਸਾਲ 2012 ‘ਚ ਆਪਣੀ ਭੈਣ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਆਪਣੀ ਭੈਣ ਸ਼ੀਨਾ ਵੋਹਰਾ ਦੀ 2012 ‘ਚ ਹੱਤਿਆ ਦੇ ਮਾਮਲੇ ‘ਚ ਕਥਿਤ ਭੂਮਿਕਾ ਨੂੰ ਲੈ ਕੇ ਪੁੱਛਗਿਛ ਤੋਂ ਬਾਅਦ ਕੱਲ੍ਹ ਰਾਤ ਖਾਰ ਪੁਲਿਸ ਨੇ ਇੰਦਰਾਨੀ ਨੂੰ ਗ੍ਰਿਫਤਾਰ ਕੀਤਾ। ਮਹਾਰਾਸ਼ਟਰ ਦੀ ਰਾਏਗੜ੍ਹ ਪੁਲਿਸ ਨੇ ਵੋਹਰਾ ਦੇ ਕੰਕਾਲ ਨੂੰ ਇਕ ਜੰਗਲ ਤੋਂ ਬਰਾਮਦ ਕੀਤਾ ਸੀ। ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਥੇ ਹੀ ਇਸ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ ਕਿ ਸ਼ੀਨਾ ਵੋਹਰਾ ਇੰਦਰਾਨੀ ਮੁਖਰਜੀ ਦੀ ਭੈਣ ਨਹੀਂ ਬਲਕਿ ਬੇਟੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੀਨਾ ਇੰਦਰਾਨੀ ਦੇ ਪਹਿਲੇ ਪਤੀ ਦੀ ਬੇਟੀ ਸੀ।

Facebook Comment
Project by : XtremeStudioz