Close
Menu

ਆਪਣੀ ਲੁਕ ਨੂੰ ਲੈ ਕੇ ਕਿਸੇ ਦੀ ਪ੍ਰਵਾਹ ਨਹੀਂ ਕਰਦੀ ਵਿਦਿਆ

-- 07 May,2017
ਮੁੰਬਈ— ਬਾਲੀਵੁੱਡ ‘ਚ ਆਪਣੀ ਅਦਾਕਾਰੀ ਲਈ ਮਸ਼ਹੂਰ ਅਭਿਨੇਤਰੀ ਵਿਦਿਆ ਬਾਲਨ ਆਪਣੀ ਲੁਕ ਨੂੰ ਲੈ ਕੇ ਕਿਸੇ ਦੀ ਪ੍ਰਵਾਹ ਨਹੀਂ ਕਰਦੀ ਹੈ। ਵਿਦਿਆ ਨੂੰ ਆਪਣੇ ਭਾਰ ਨੂੰ ਲੈ ਕੇ ਹਮੇਸ਼ਾ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਸ ਦਾ ਕਹਿਣਾ ਹੈ ਕਿ ਸਿਹਤ ਦੀ ਦ੍ਰਿਸ਼ਟੀ ਤੋਂ ਉਸ ਦੀ ਜ਼ਿੰਦਗੀ ਦੇ ਪਿਛਲੇ ਪੰਜ ਸਾਲ ਬੇਹੱਦ ਉਤਾਰ-ਚੜ੍ਹਾਅ ਭਰੇ ਰਹੇ ਹਨ। ਵਿਦਿਆ ਨੇ ਕਿਹਾ ਕਿ, ”ਪਿਛਲੇ ਪੰਜ ਸਾਲਾਂ ‘ਚ ਮੈਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ, ਜੋ ਗੰਭੀਰ ਨਹੀਂ ਸਨ ਪਰ ਛੋਟੀਆਂ-ਮੋਟੀਆਂ ਸਨ। ਮੈਂ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਉਸ ਲਈ ਦਵਾਈਆਂ ਲਈਆਂ ਤਾਂ ਇਸ ਦਾ ਮੇਰੀ ਸਿਹਤ ‘ਤੇ ਬੁਰਾ ਅਸਰ ਹੋਇਆ। ਵਿਦਿਆ ਨੇ ਕਿਹਾ ਕਿ ਉਸ ਦੀਆਂ ਸਿਹਤ ਸਮੱਸਿਆਵਾਂ ਨੇ ਉਸ ਨੂੰ ਇਹ ਸੋਚਣ ‘ਤੇ ਮਜਬੂਰ ਕਰ ਦਿੱਤਾ ਕਿ ਕੀ ਉਹ ਆਪਣੇ ਸਰੀਰ ਤੋਂ ਖੁਸ਼ ਹੈ। ਉਸ ਨੇ ਕਿਹਾ ਕਿ ਇਹ ਪੰਜ ਸਾਲ ਮੇਰੀ ਸਿਹਤ ਦੀ ਦ੍ਰਿਸ਼ਟੀ ਤੋਂ ਬੇਹੱਦ ਉਤਾਰ-ਚੜ੍ਹਾਅ ਭਰੇ ਰਹੇ।”
 
Facebook Comment
Project by : XtremeStudioz