Close
Menu

ਆਪਣੀ ਜ਼ਿੰਦਗੀ ਬਿੰਦਾਸ ਜਿਉਂਦੇ : ਰਣਵੀਰ ਸਿੰਘ

-- 09 October,2016

ਮੁੰਬਈ—ਹਮੇਸ਼ਾਂ ਆਪਣੇ ਅਜੀਬੋ-ਗਰੀਬ ਫੈਸ਼ਨ ਸਟਾਈਲ ਅਤੇ ਜੋਸ਼ ਲਈ ਜਾਣਨ ਵਾਲੇ ਅਦਾਕਾਰ ਰਣਵੀਰ ਸਿੰਘ ਨੇ ਕਿਹਾ ਕਿ ਉਹ ਕਦੇ ਵੀ ਇਸ ਡਰ ‘ਚ ਨਹੀਂ ਜਿਉਂਦੇ ਕਿ ”ਲੋਕ ਉਨ੍ਹਾਂ ਦੇ ਬਾਰੇ ਕੀ ਸੋਚਦੇ ਹਨ।” ਲੋਕਾਂ ਦੀ ਕਿਸੇ ਵੀ ਗੱਲ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਪੈਂਦਾ।

ਫਿਲਮ ‘ਬੇਫਿਕਰੇ’ ਦੇ ਅਦਾਕਾਰ ਨੇ ਕਿਹਾ, ”ਉਨ੍ਹਾਂ ਦੀ ਜ਼ਿੰਦਗੀ ਜਿਉਂਣ ਦੀ ਸੋਚ ਹੈ ਕਿ ਉਹ ਖੁਦ ਨੂੰ ਨਹੀਂ ਰੋਕਦੇ ਅਤੇ ਹਰ ਉਹ ਚੀਜ਼ ਕਰਦੇ ਹਨ ਜਿਸ ਤੋਂ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ”

ਰਣਵੀਰ ਨੇ ਕਿਹਾ, ”ਖੁਦ ਨੂੰ ਨਾ ਰੋਕਣ ਦਾ ਮਤਲਬ ਹੈ ਕਿ ਆਪਣੇ ਦਿਲ ਦੀ ਸੁਣੋਂ, ਉਹੀ ਕਰੋ ਜਿਸ ਨੂੰ ਲੈ ਕੇ ਤੁਹਾਡੇ ‘ਚ ਜਨੂੰਨ ਹੋਵੇ। ਨਾ ਡਰਦੇ ਹੋਏ,  ਉਹੀ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ।” ਉਨ੍ਹਾਂ ਨੇ ਇਹ ਵੀ ਪੱਤਰਕਾਰਾਂ ਤੋਂ ਕਿਹਾ, ”ਮੈਂ ਕਦੀ ਵੀ ਖੁਦ ਨੂੰ ਨਹੀਂ ਰੋਕਦਾ, ਮੈਂ ਸੋਚ ਸਮਝ ਕੇ ਚੀਜ਼ਾਂ ਕਰਨ ‘ਚ ਵਿਸ਼ਵਾਸ ਨਹੀਂ ਰੱਖਦਾ। ਉਨ੍ਹਾਂ ਦਾ ਨਤੀਜਾ ਕੀ ਹੋਵੇਗਾ। ਮੈਂ ਹਰ ਦਿਨ ਦੇ ਹਿਸਾਬ ਤੋਂ ਆਪਣੀ ਜ਼ਿੰਦਗੀ ਜਿਉਂਦਾ ਹਾਂ ਅਤੇ ਉਹੀ ਕਰਦਾ ਹਾਂ ਜਿਸ ‘ਚ ਮੈਨੂੰ ਖੁਸ਼ੀ ਮਿਲਦੀ ਹੈ।”
Facebook Comment
Project by : XtremeStudioz