Close
Menu

ਆਪਣੇ ਸ਼ਰੀਰ ਅੰਦਰ ਹੀਰੇ ਲੁਕੋ ਕੇ ਸਮਗਲਿੰਗ ਕਰਨ ਵਾਲੀ ਔਰਤ

-- 22 February,2014

ARREST_2540291bਟੋਰਾਂਟੋ, 22 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ‘ਚ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੀਤੇ ਦਿਨ ਸ਼ੁੱਧ ਕੱਚੇ ਹੀਰੇ ਸਮੱਗਲ ਕਰਨ ਦੇ ਦੋਸ਼ ਹੇਠ ਇਕ 66 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਅਧਿਕਾਰੀਆਂ ਨੇ ਏਅਰਪੋਰਟ ਦੇ ਦਾਖਲ ਹੋਣ ਸਮੇਂ ਕਸਟਮ ਕਾਊਂਟਰ ਤੋਂ ਲੰਘਣ ਲੱਗਿਆਂ ਹੈਲੇਨ ਬੋਦਨਰ ਨਾਮਕ ਔਰਤ ਨੂੰ ਰੋਕਿਆ । ਤਲਾਸ਼ੀ ਦੌਰਾਨ ਉਸ ਤੋਂ ਵੱਡੀ ਮਾਤਰਾ ‘ਚ (10202) ਹੀਰੇ ਬਰਾਮਦ ਕੀਤੇ ਗਏ। ਹੀਰਿਆਂ ਦੀ ਕੀਮਤ ਲਗਭਗ 4 ਲੱਖ ਡਾਲਰ ਦੱਸੀ ਗਈ ਹੈ। ਸ਼ੱਕੀ ਔਰਤ ਤ੍ਰਿਨੀਦਾਦ ਤੋਂ ਟੋਰਾਂਟੋ ਪੁੱਜੀ ਸੀ ਅਤੇ ਉਸ ਨੂੰ ਬੀਤੇ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਗਿਆ।

Facebook Comment
Project by : XtremeStudioz