Close
Menu

ਆਪਣੇ ਹੀ ਵਾਅਦਿਆਂ ‘ਚ ਉਲਝੀ ਐਲਬਰਟਾ ਦੀ ਸਰਕਾਰ

-- 04 September,2015

ਕੈਲਗਰੀ ,  ਐਲਬਰਟਾ ‘ਚ ਨਵੀਂ ਚੁਣੀ ਗਈ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੀ ਸਰਕਾਰ ਹੁਣ ਆਪਣੇ ਹੀ ਵਾਅਦਿਆਂ ਤੋਂ ਪਲਟਦੀ ਨਜ਼ਰ ਆ ਰਹੀ ਹੈ। 40 ਸਾਲਾਂ ਤੱਕ ਐਲਬਰਟਾ ‘ਤੇ ਰਾਜ ਕਰਨ ਵਾਲੀ ਪੀ. ਸੀ. ਸਰਕਾਰ ਨੂੰ ਸੱਤਾ ਤੋਂ ਹਟਾਉਣ ਵਾਲੀ ਐੱਨ. ਡੀ. ਪੀ. ਵੱਲੋਂ ਕੀਤੇ ਸਾਰੇ ਚੁਣਾਵੀ ਵਾਅਦੇ ਚੋਣਾਂ ਖਤਮ ਹੋਣ ਤੋਂ ਬਾਅਦ ਦਮ ਤੋੜਦੇ ਦਿਖਾਈ ਦੇ ਰਹੇ ਹਨ।
ਚੋਣਾਂ ਸਮੇਂ ਐੱਨ. ਡੀ. ਪੀ. ਨੇ ਲੋਕਾਂ ਨਾਲ ਬੇਰੋਜ਼ਗਾਰੀ ‘ਤੇ ਲਗਾਮ ਲਗਾਉਣ, ਟੈਕਸਾਂ ‘ਚ ਵਾਧਾ ਰੋਕਣ, ਸਕੂਲਾਂ ਦੀਆਂ ਫੀਸਾਂ ‘ਚ 50 ਫੀਸਦੀ ਕਟੌਤੀ ਕਰਨ ਤੇ ਨਵੇਂ ਟੀਚਰਾਂ ਦੀ ਭਰਤੀ ਅਤੇ ਨਵਾਂ ਬਜਟ ਲਿਆਉਣ ਆਦਿ ਸੰਬੰਧੀ ਕਈ ਵਾਅਦੇ ਕੀਤੇ ਸਨ ਪਰ ਹੁਣ ਇਹੀ ਵਾਅਦੇ ਐੱਨ. ਡੀ. ਪੀ. ਦੇ ਗਲੇ ਦੀ ਹੱਡੀ ਬਣ ਗਏ ਹਨ।
ਦੂਜੇ ਪਾਸੇ ਤੇਲ ਦੀਆਂ ਘੱਟਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਕੋਲ ਕੋਈ ਪਾਲਿਸੀ ਨਹੀਂ ਹੈ, ਜਿਸ ਨਾਲ ਐਲਬਰਟਾ ਦੇ ਡਿੱਗਦੇ ਪੱਧਰ ਨੂੰ ਸੰਭਾਲਿਆ ਜਾ ਸਕੇ। ਅਜਿਹੇ ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਨੂੰ ਕੈਨੇਡਾ ਅਤੇ ਐਲਬਰਟਾ ਦਾ ਭਵਿੱਖ ਸੰਵਾਰਨ ਦੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਹੀ ਐਲਬਰਟਾ ਦਾ ਭਵਿੱਖ ਤੈਅ ਕਰਨਗੇ।

Facebook Comment
Project by : XtremeStudioz