Close
Menu

ਆਪਰੇਟਿੰਗ ਲਾਗਤ ਘਟਾਉਣ ਲਈ 800 ਕਰਮਚਾਰੀਆਂ ਦੀ ਛੁੱਟੀ ਕਰੇਗੀ ਸੀਅਰਜ਼ ਕੈਨੇਡਾ

-- 27 November,2013

sears.jpg.size.xxlarge.promoਟੋਰਾਂਟੋ,27 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਸੀਅਰਜ਼ ਕੈਨੇਡਾ ਵੱਲੋਂ ਆਪਰੇਟਿੰਗ ਲਾਗਤ ਘਟਾਉਣ ਲਈ ਆਪਣੀ ਬਹੁ ਸਾਲਾ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਾਸਤੇ 800 ਕਰਮਚਾਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ। ਇਨ੍ਹਾਂ ਛਾਂਟੀਆਂ ਬਾਰੇ ਜਾਣਕਾਰੀ ਕਿਸੇ ਅੰਦਰੂਨੀ ਸਰੋਤ ਵੱਲੋਂ ਦਿੱਤੀ ਗਈ ਹੈ ਜਿਹੜਾ ਕੰਪਨੀ ਦੀ ਯੋਜਨਾ ਤੋਂ ਵਾਕਫ ਹੈ। ਇਸ ਬਾਰੇ ਟਿੱਪਣੀ ਕਰਨ ਲਈ ਸੀਅਰਜ਼ ਹਾਲ ਦੀ ਘੜੀ ਅੱਗੇ ਨਹੀਂ ਆਈ। ਮੁਕਾਬਲੇਬਾਜ਼ੀ ਵਧਣ ਕਾਰਨ ਕੰਪਨੀ ਵੱਲੋਂ ਆਪਣੇ ਕਈ ਸਟੋਰਜ਼ ਦੀ ਲੀਜ਼ ਵੇਚ ਦਿੱਤੀ ਗਈ ਤੇ ਹੁਣ ਕੰਪਨੀ ਆਪਣੇ ਵਿੱਤੀ ਨਤੀਜੇ ਸੁਧਾਰਨਾ ਚਾਹੁੰਦੀ ਹੈ। ਇਸ ਮਹੀਨੇ ਦੇ ਸੁ਼ਰੂ ਵਿੱਚ ਸੀਅਰਜ਼ ਕੈਨੇਡਾ ਵੱਲੋਂ 48.8 ਮਿਲੀਅਨ ਡਾਲਰ ਜਾਂ 48 ਫੀ ਸਦੀ ਸੇ਼ਅਰਾਂ ਦਾ ਘਾਟਾ ਦਰਸਾਇਆ ਗਿਆ ਸੀ। ਸੀਅਰਜ਼, ਪੱਛਮੀ ਕੈਨੇਡਾ ਵਿੱਚ ਆਪਣੇ ਕਈ ਸਟੋਰ ਪਹਿਲਾਂ ਹੀ ਬੰਦ ਕਰ ਚੁੱਕੀ ਹੈ। ਕੰਪਨੀ ਵੱਲੋਂ ਆਪਣੀ ਫਲੈਗਸਿ਼ਪ ਡਾਊਨਟਾਊਨ ਟੋਰਾਂਟੋ ਲੋਕੇਸ਼ਨ ਸਮੇਤ ਕਈ ਹੋਰਨਾਂ ਵੱਡੇ ਸਟੋਰਾਂ ਨੂੰ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਅਜੇ ਵੀ ਕੰਪਨੀ ਕੋਲ 100 ਤੋਂ ਵੱਧ ਸਟੋਰ ਹਨ ਤੇ ਇਸ ਦੇ ਨਾਲ ਹੀ ਆਨਲਾਈਨ ਤੇ ਕੈਟਾਲੌਗ ਬਿਜ਼ਨਸ ਵੀ ਹੈ।

Facebook Comment
Project by : XtremeStudioz