Close
Menu

ਆਪ੍ਰੇਸ਼ਨ ਬਲਿਊ ਸਟਾਰ ‘ਚ ਥੈਚਰ ਨੇ ਇੰਦਰਾ ਦੀ ਕੀਤੀ ਸੀ ਹਮਾਇਤ

-- 17 January,2014

2014_1image_23_27_026210000margaret-thatcher-indira-gandhi-llਲੰਡਨ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਅੰਮ੍ਰਿਤਸਰ ‘ਚ ਆਪ੍ਰੇਸ਼ਨ ਬਲਿਊ ਸਟਾਰ ਦੇ ਪੂਰਾ ਹੋਣ ਤੋਂ ਬਾਅਦ ਬ੍ਰਿਟੇਨ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਨੇ ਆਪਣੀ ਭਾਰਤੀ ਹਮਅਹੁਦਾ ਇੰਦਰਾ ਗਾਂਧੀ ਪ੍ਰਤੀ ਪੂਰੀ ਹਮਾਇਤ ਜਤਾਉਂਦੇ ਹੋਏ ਇਕ ਨਿੱਜੀ ਨੋਟ ਭੇਜਿਆ ਸੀ।
ਅਖਬਾਰ ‘ਗਾਰਜੀਅਨ’ ਅਨੁਸਾਰ ਥੈਚਰ ਨੇ ਇੰਦਰਾ ਨੂੰ ਜੋ ਨੋਟ ਭੇਜਿਆ ਸੀ, ਉਸ ‘ਚ ਲਿਖਿਆ ਸੀ ਕਿ ਵੱਖਰੇ ਸਿੱਖ ਰਾਸ਼ਟਰ ਦੀ ਮੰਗ ਕਾਰਨ ਪਿਛੋਕੜ ‘ਚ ਬ੍ਰਿਟੇਨ-ਭਾਰਤ ਦੀ ਅਖੰਡਤਾ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਇਥੇ ਭਾਰਤੀ ਡਿਪਲੋਮੇਟਾਂ ਦੀ ਸੁਰੱਖਿਆ ਨੂੰ ਲੈ ਕੇ ਪੈਦਾ ਹੋਏ ਖਤਰੇ ਦੇ ਮਾਮਲੇ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਨੋਟ 20 ਜੂਨ, 1984 ਨੂੰ ਭੇਜਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਥੈਚਰ ਵਲੋਂ ਇੰਦਰਾ ਗਾਂਧੀ ਨੂੰ ਭੇਜਿਆ ਗਿਆ ਇਹ ਪਹਿਲਾ ਪੱਤਰ ਸੀ।
ਇਸ ‘ਚ ਥੈਚਰ ਨੇ ਲਿਖਿਆ ਸੀ ਕਿ ਇਹ ਤੁਹਾਡੇ ਲਈ ਇਹ ਹਫਤਾ ਪ੍ਰੇਸ਼ਾਨੀਆਂ ਭਰਪੂਰ ਰਿਹਾ ਹੈ, ਜਿਸ ਦੌਰਾਨ ਤੁਹਾਨੂੰ ਮੁਸ਼ਕਲ ਫੈਸਲੇ ਲੈਣੇ ਪਏ। ਮੈਂ ਭਾਰਤ ‘ਚ ਸ਼ਾਂਤੀ ਬਹਾਲ ਕਰਨ ਲਈ ਤੁਹਾਡੇ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਗੌਰ ਨਾਲ ਦੇਖਿਆ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜੋ ‘ਮਰਹਮ ਲਗਾਉਣ’ ਦਾ ਸੱਦਾ ਦਿੱਤਾ ਹੈ ਉਸ ਨਾਲ ਸ਼ਾਂਤੀਪੂਰਨ ਭਵਿੱਖ ਦਾ ਰਸਤਾ ਖੁੱਲ੍ਹੇਗਾ।

ਬ੍ਰਿਟਿਸ਼ ਅਖਬਾਰ ਦੀ ਰਿਪੋਰਟ ਅਨੁਸਾਰ ਇਸ ਪੱਤਰ ਨੂੰ ਲੈ ਕੇ ਫਿਰ ਤੋਂ ਉਸ ਬਹਿਸ ਨੂੰ ਹਵਾ ਮਿਲ ਸਕਦੀ ਹੈ ਜੋ ਆਪ੍ਰੇਸ਼ਨ ਬਲਿਊ ਸਟਾਰ ‘ਚ ਇਥੇ ਦੀ ਵਿਸ਼ੇਸ਼ ਹਵਾਈ ਸੇਵਾ (ਐਸ. ਏ. ਐਸ.) ਦੀ ਕਥਿਤ ਭੂਮਿਕਾ ਨੂੰ ਲੈ ਕੇ ਸ਼ੁਰੂ ਹੋਈ ਹੈ।
ਥੈਚਰ ਨੇ ਇੰਦਰਾ ਗਾਂਧੀ ਦੇ ਦੋ ਪੱਤਰਾਂ ਦੇ ਜਵਾਬ ‘ਚ ਇਹ ਨੋਟ ਭੇਜਿਆ ਸੀ। ਇੰਦਰਾ ਨੇ 1984 ‘ਚ 9 ਅਤੇ 14 ਜੂਨ ਨੂੰ ਇਹ ਪੱਤਰ ਭੇਜੇ ਸਨ। ਇਨ੍ਹਾਂ ਪੱਤਰਾਂ ਮੁਤਾਬਿਕ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਨੂੰ ਲੈ ਕੇ ਚਿੰਤਾ ਜਤਾਈ ਸੀ ਕਿ ਸਿੱਖ ‘ਚਰਮਪੰਥੀ’ ਬ੍ਰਿਟੇਨ ਨੂੰ ਠਿਕਾਣਾ ਬਣਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਦੇ ਬਾਹਰ ਚਰਮਪੰਥੀਆਂ ਤੋਂ ਖਤਰੇ ਨੂੰ ਲੈ ਕੇ ਤੁਹਾਡੀ ਚਿੰਤਾ ਨੂੰ ਸਮਝਦੀ ਹਾਂ। ਅਸੀਂ ਇਸ ਨੂੰ ਲੈ ਕੇ ਵਚਨਬੱਧ ਹਾਂ ਕਿ ਉਨ੍ਹਾਂ ਲੋਕਾਂ ਨੂੰ ਤੁਹਾਡੀ ਰਸਮੀ ਸੁਤੰਤਰਤਾ ਦੀ ਉਲੰਘਣਾ ਨਹੀਂ ਕਰਨ ਦੇਣਗੇ ਜੋ ਹਿੰਸਾ ਦਾ ਸਹਾਰਾ ਲੈਂਦੇ ਹਨ।

Facebook Comment
Project by : XtremeStudioz