Close
Menu

‘ਆਪ’ ਆਗੂਅਾਂ ਵੱਲੋਂ ਸਰਹੱਦੀ ਖੇਤਰ ਦੀਆਂ ਬਰਬਾਦ ਹੋੲੀਆਂ ਫ਼ਸਲਾਂ ਦਾ ਜਾਇਜ਼ਾ

-- 17 April,2015

ਬਟਾਲਾ, ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਦੀਆਂ ਬੇਮੌਸਮਾ ਮੀਂਹ ਪੈਣ  ਅਤੇ ਝੱਖੜ ਚੱਲਣ ਨਾਲ ਨਸ਼ਟ ਹੋਈਆਂ ਫ਼ਸਲਾਂ ਦਾ ਜਾਇਜ਼ਾ ਲਿਆ । ਉਨ੍ਹਾਂ ਪੰਜਾਬ  ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ  ਤਰਜ਼ ‘ਤੇ ਸੂਬੇ ਦੇ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰਪਏ ਮੁਆਵਜ਼ਾ ਦੇਵੇ। ਪੱਤਰਕਾਰਾਂ ਨੂੰ ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ਦੀਆਂ 75 ਫ਼ੀਸਦੀ ਤਬਾਹ ਹੋਈਆਂ ਫ਼ਸਲਾਂ ਸਬੰਧੀ ਦੱਸਿਆਂ ਅਤੇ ਕਿਹਾ ਕਿ ਉਂਜ ਵੀ ਮੁੱਖ  ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਦੇ ਹਨ। ਜਦਕਿ ਪੰਜਾਬ ਦੇ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿੱਚ ਅਹਿਮ ਯੋਗਦਾਨ ਹੈ ਪਰ ਅਕਾਲੀ ਭਾਜਪਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਅੱਜ ਆਰਥਿਕ ਤੌਰ ਤੇ ਪੱਛੜ ਚੁੱਕਾ ਹੈ। ਕੁਦਰਤੀ ਕਰੋਪੀ ਕਾਰਨ ਬਰਸਾਤ ਅਤੇ ਝੱਖੜ ਨੇ  ਕਿਸਾਨਾਂ ਵੱਲੋਂ ਚੋਖਾ ਪੈਸੇ ਖ਼ਰਚ ਕਰਕੇ ਪਾਲੀ ਕਣਕ ਨਸ਼ਟ ਕਰ ਦਿੱਤੀ ਹੈ।  ‘ਆਪ’ ਕਨਵੀਨਰ ਛੋਟੇਪੁਰ ਨੇ ਕੇਂਦਰ ਦੀ ਮੋਦੀ ਸਰਕਾਰ ਨੇ  ਪੰਜਾਬ ਦੇ ਵਿੱਚ ਸਿੰਜਾਈਯੋਗ ਪ੍ਰਤੀ ਏਕੜ ਕਣਕ ਦਾ ਮੁਆਵਜ਼ਾ 5 ਹਜ਼ਾਰ ਅਤੇ ਰੇਤਲੇ ਇਲਾਕਿਆਂ ਵਿੱਚ 3 ਹਜ਼ਾਰ ਰੁਪਏ  ਐਲਾਨ ਕੀਤਾ ਹੈ ਪਰ ਪੰਜਾਬ ਦੇ ਕਿਸਾਨਾਂ ਨਾਲ ਇਹ ਕੋਝਾ ਮਜ਼ਾਕ  ਹੈ। ਕੇਂਦਰ ਦੀ ਭਾਈਵਾਲੀ ਅਕਾਲੀ -ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੇਂਦਰ ਦੇ ਰਹਿਮੋ ਕਰਮ ਦੀ ਬਜਾਏ ਖ਼ੁਦ ਪ੍ਰਤੀ ਏਕੜ ਘੱਟੋ ਘੱਟ 20 ਹਜ਼ਾਰ ਰੁਪਏ ਪੰਜਾਬ ਦੇ ਸਭ ਕਿਸਾਨਾਂ ਨੂੰ ਕਣਕ ਦਾ ਸਿੱਧੇ ਤੌਰ ਤੇ ਮੁਆਵਜ਼ੇ ਦੀ ਅਦਾਇਗੀ ਕਰਨ । ਅਮਰੀਕ ਸਿੰਘ ਚੇਅਰਮੈਨ, ਨੰਬਰਦਾਰ ਜਗਦੀਸ਼ ਸਿੰਘ, ਰਜਿੰਦਰ ਸਿੰਘ ਭੰਗੂ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ‘ਆਪ’ ਆਗੂ ਜਥੇਦਾਰ  ਅਵਤਾਰ ਸਿੰਘ ਮੀਕੇ,ਸਰਪੰਚ ਜਸਵੰਤ ਸਿੰਘ ਵੀਲਾਬੱਜੂ,ਮਨਜਿੰਦਰ ਸਿੰਘ ਦਕੋਹਾ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹਰਚੋਵਾਲ ਵਿਖੇ ਜਗੀਰ ਸਿੰਘ ਦੇ ਗ੍ਰਹਿ ਵਿਖੇ ਹੋਈ। ਮੀਟਿੰਗ  ਦੌਰਾਨ ਜਥੇਦਾਰ ਮੀਕੇ ਨੇ ਹਾਜ਼ਰ ਵਲੰਟੀਅਰਾਂ  ਨੂੰ ਦੱਸਿਆ ਕਿ ‘ਆਪ’ ਕਨਵੀਨਰ ਛੋਟੇਪੁਰ ਦੀ ਅਗਵਾਈ ਵਿੱਚ ਬੂਥ ਪੱਧਰ  ‘ਤੇ ਕਮੇਟੀਆਂ ਦਾ ਗਠਿਨ ਕੀਤਾ ਜਾ ਰਿਹਾ ਹੈ ਇਸ  ਮੌਕੇ ਜਥੇਦਾਰ ਮੀਕੇ ਨੇ ਸੂਬਾ ਸਰਕਾਰ ਤੋਂ ਦਿੱਲੀ ਸਰਕਾਰ ਦੇ ਪੈਟਰਨ ਅਨੁਸਾਰ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਕੁਦਰਤੀ ਕਰੋਪੀ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਸਤਿਨਾਮ ਸਿੰਘ ਭਾਮ,ਸਲਵੰਤ ਸਿੰਘ ਹਰਚੋਵਾਲ,ਨਿਸ਼ਾਨ  ਸਿੰਘ ਸ਼ਾਹੀ ਸਮੇਤ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ।

Facebook Comment
Project by : XtremeStudioz