Close
Menu

‘ਆਪ’-ਕਾਂਗਰਸ ਗੱਠਜੋੜ ਬਾਰੇ ਭਲਕੇ ਹੋਵੇਗੀ ਗੱਲਬਾਤ

-- 16 April,2019

ਨਵੀਂ ਦਿੱਲੀ, 16 ਅਪਰੈਲ
ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਵਿਚਾਲੇ ਬੁੱਧਵਾਰ ਨੂੰ ਗੱਲਬਾਤ ਨਵੇਂ ਸਿਰਿਉਂ ਆਰੰਭ ਹੋਵੇਗੀ। ਇਸ ਮੌਕੇ ‘ਆਪ’ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਵਿਚ ਗੱਠਜੋੜ ਦੀ ਤਜਵੀਜ਼ ਰੱਖੇਗੀ ਤੇ ਦਿੱਲੀ ਵਿਚ ਸੀਟਾਂ 5:2 ਦੇ ਅਨੁਪਾਤ ਨਾਲ ਵੰਡਣ ਬਾਰੇ ਗੱਲਬਾਤ ਹੋਵੇਗੀ। ਕਾਂਗਰਸੀ ਧਿਰ ਦੀ ਅਗਵਾਈ ਸੀਨੀਅਰ ਆਗੂ ਅਹਿਮਦ ਪਟੇਲ ਤੇ ‘ਆਪ’ ਦੀ ਅਗਵਾਈ ਪਾਰਟੀ ਆਗੂ ਸੰਜੈ ਸਿੰਘ ਕਰਨਗੇ। ਐੱਨਸੀਪੀ ਆਗੂ ਸ਼ਰਦ ਪਵਾਰ ਦੋਵਾਂ ਧਿਰਾਂ ਦਰਮਿਆਨ ਵਿਚੋਲਗੀ ਕਰਨਗੇ। ਇਸ ਤੋਂ ਪਹਿਲਾਂ ਵੀ ਗੱਠਜੋੜ ਬਾਰੇ ਹੋਈ ਮੀਟਿੰਗ ਮੌਕੇ ਪਵਾਰ ਮੌਜੂਦ ਸਨ।
ਸੂਤਰਾਂ ਮੁਤਾਬਕ ਦਿੱਲੀ ਵਿਚ ‘ਆਪ’ ਪੰਜ ਸੀਟਾਂ ’ਤੇ ਚੋਣ ਲੜ ਸਕਦੀ ਹੈ ਜਦਕਿ ਕਾਂਗਰਸ ਲਈ ਦੋ ਸੀਟਾਂ ਛੱਡਣ ਦੀ ਤਜਵੀਜ਼ ਹੈ। ਇਸ ਮਾਮਲੇ ’ਤੇ ਕਾਂਗਰਸ ਦਾ ਹੁੰਗਾਰਾ ਉਡੀਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂਆਂ ਵਿਚਾਲੇ ਗੱਠਜੋੜ ਬਾਰੇ ਗੱਲਬਾਤ ਹੋ ਚੁੱਕੀ ਹੈ।

Facebook Comment
Project by : XtremeStudioz