Close
Menu

ਆਪ ਦੇ ਦੋ ਵਿਧਾਇਕਾਂ ਖਿਲਾਫ ਦੰਗਾ ਭੜਕਾਉਣ ਦਾ ਮਾਮਲਾ ਹੋਇਆ ਦਰਜ

-- 21 February,2015

ਨਵੀਂ ਦਿੱਲੀ,ਦਿੱਲੀ ਦੇ ਬੁਰਾੜੀ ਪੁਲਿਸ ਸਟੇਸ਼ਨ ‘ਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਸੰਜੀਵ ਝਾਅ ਤੇ ਅਖਿਲੇਸ਼ ਤ੍ਰਿਪਾਠੀ ਖਿਲਾਫ ਹਿੰਸਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੁਰਾੜੀ ਪੁਲਿਸ ਸਟੇਸ਼ਨ ‘ਤੇ ਸ਼ੁੱਕਰਵਾਰ ਰਾਤ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਜਮਾਂ ਹੋ ਗਏ ਸਨ। ਇਨ੍ਹਾਂ ਲੋਕਾਂ ਦਾ ਦੋਸ਼ ਸੀ ਕਿ ਪੁਲਿਸ ਦੋਸ਼ੀਆਂ ਨੂੰ ਬਚਾਅ ਰਹੀ ਹੈ। ਲੋਕਾਂ ਮੁਤਾਬਿਕ ਦੋਸ਼ੀ ਨੇ ਦੋ ਬੱਚਿਆਂ ਨਾਲ ਕੁਕਰਮ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਨਹੀਂ ਕਰ ਰਹੀ ਸੀ। ਇਸ ਨੂੰ ਲੈ ਕੇ ਸਥਾਨਿਕ ਲੋਕਾਂ ਦੇ ਫੋਨ ਤੋਂ ਬਾਅਦ ਆਪ ਵਿਧਾਇਕ ਸੰਜੀਵ ਝਾਅ ਪੁਲਿਸ ਸਟੇਸ਼ਨ ਪਹੁੰਚੇ। ਆਪ ਵਿਧਾਇਕ ਸੰਜੀਵ ਝਾਅ ਦਾ ਪੁਲਿਸ ਸਟੇਸ਼ਨ ਦੇ ਅੰਦਰ ਗੱਡੀ ਲਿਆਉਣ ‘ਤੇ ਪੁਲਿਸ ਨੇ ਵਿਰੋਧ ਪ੍ਰਗਟ ਕੀਤਾ। ਬੁਰਾੜੀ ਪੁਲਿਸ ਸਟੇਸ਼ਨ ‘ਚ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ ਤੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਇਸ ਤੋਂ ਬਾਅਦ ਆਪ ਦੇ ਦੋ ਵਿਧਾਇਕ ਸੰਜੀਵ ਝਾਅ ਅਤੇ ਅਖਿਲੇਸ਼ ਤ੍ਰਿਪਾਠੀ ਖਿਲਾਫ ਹਿੰਸਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ। ਉਥੇ ਹੀ ਇਨ੍ਹਾਂ ਦੋਵਾਂ ਵਿਧਾਇਕਾਂ ਨੇ ਪੁਲਿਸ ‘ਤੇ ਬਦਸਲੂਕੀ ਦਾ ਦੋਸ਼ ਲਗਾਇਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਕਰਮਚਾਰੀ ਨੇ ਸੰਜੀਵ ਝਾਅ ਨੂੰ ਰਾਈਫ਼ਲ ਦਿਖਾ ਕੇ ਪੁਲਿਸ ਥਾਣੇ ਤੋਂ ਬਾਹਰ ਜਾਣ ਨੂੰ ਕਿਹਾ।

Facebook Comment
Project by : XtremeStudioz