Close
Menu

ਆਪ ਨੂੰ ਝਟਕਾ, ਅਗਲੀ ਸੁਣਵਾਈ ਤੱਕ ਮੀਣਾ ਬਣੇ ਰਹਿਣਗੇ ਏਸੀਬੀ ਚੀਫ਼

-- 30 June,2015

ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਵੱਲੋਂ ਅੱਜ ਏਸੀਬੀ ਮਾਮਲੇ ‘ਚ ਆਪ ਸਰਕਾਰ ਨੂੰ ਕੋਈ ਰਾਹਤ ਨਹੀਂ ਮਿਲੀ। ਉਥੇ ਹੀ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਨੋਟਿਸ ਭੇਜਕੇ 2 ਹਫਤੇ ਦੇ ਅੰਦਰ ਜਵਾਬ ਮੰਗਿਆ ਹੈ। ਇਸਦੇ ਨਾਲ ਹੀ ਕੋਰਟ ਨੇ ਆਪਣੇ ਆਦੇਸ਼ ‘ਚ ਕਿਹਾ ਹੈ ਕਿ ਮੀਣਾ ਅਗਲੀ ਸੁਣਵਾਈ ਤੱਕ ਏਸੀਬੀ ਚੀਫ਼ ਦੇ ਅਹੁਦੇ ‘ਤੇ ਬਣੇ ਰਹਿਣਗੇ। ਅਗਲੀ ਸੁਣਵਾਈ 11 ਅਗਸਤ ਨੂੰ ਤੈਅ ਕੀਤੀ ਗਈ ਹੈ। ਉੱਧਰ, ਕੇਜਰੀਵਾਲ ਸਰਕਾਰ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣਾ ਚਾਹੁੰਦੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਇਸ ਆਦੇਸ਼ ਦੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਹਾਈਕੋਰਟ ਨੇ ਫ਼ਿਲਹਾਲ ਮੀਣਾ ਦੇ ਕੰਮ ਕਰਨ ਦੇ ਰੋਕ ‘ਤੇ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ। ਨਾਲ ਹੀ ਕੋਰਟ ਨੇ ਏਸੀਬੀ ਚੀਫ਼ ਮੀਣਾ ਆਫ਼ਿਸ ‘ਚ ਦਾਖਲ ਹੋਣ ‘ਤੇ ਰੋਕ ਦੀ ਮੰਗ ‘ਤੇ ਵੀ ਕੋਈ ਆਦੇਸ਼ ਨਹੀਂ ਦਿੱਤਾ। ਕੋਰਟ ਨੇ ਅਗਲੀ ਸੁਣਵਾਈ ਨੂੰ ਲਈ 11 ਅਗਸਤ ਦੀ ਤਾਰੀਖ਼ ਤੈਅ ਕੀਤੀ ਹੈ।

Facebook Comment
Project by : XtremeStudioz