Close
Menu

ਆਪ’ ਨੇ ਪ੍ਰੋਫੈਸਰ ਤੇਜਪਾਲ ਸਿੰਘ ਨੂੰ ਲੁਧਿਆਣਾ ਤੋਂ ਬਣਾਇਆ ਉਮੀਦਵਾਰ

-- 15 April,2019

ਚੰਡੀਗੜ੍ਹ, 15 ਅਪ੍ਰੈਲ 2019 

ਆਮ ਆਦਮੀ ਪਾਰਟੀ (ਆਪ) ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਯੂਥ ਵਿੰਗ ਦੇ ਆਗੂ ਪ੍ਰੋਫੈਸਰ ਤੇਜਪਾਲ ਸਿੰਘ ਨੂੰ ਉਮੀਦਵਾਰ ਅੈਲਾਨ ਦਿੱਤਾ ਹੈ। 

‘ ਆਪ’ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਇਹ ਘੋਸ਼ਣਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰ ਕਮੇਟੀ ਪੰਜਾਬ ਅਤੇ ਕੇਂਦਰੀ ਪੀਏਸੀ ਵੱਲੋਂ ਪ੍ਰੋਫੈਸਰ ਤੇਜਪਾਲ ਦਾ ਨਾਮ  ਕਲੀਅਰ ਕਰਨ ਉਪਰੰਤ ਇਹ ਘੋਸ਼ਣਾ ਐਤਵਾਰ ਦੇਰ ਸ਼ਾਮ ਨੂੰ ਕੀਤੀ।

ਲੁਧਿਆਣਾ ਦੇ ਸੁਧਾਰ ਕਸਬੇ ਤੋਂ ਜੰਮਪਲ ਪ੍ਰੋਫੈਸਰ ਤੇਜਪਾਲ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਪਿਛਲੇ 6 ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੈਸ਼ਨਲ ਕਾਲਜ ਨਾਰੰਗਵਾਲ ( ਲੁਧਿਆਣਾ) ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਅਧਿਆਪਨ ਕਾਰਜ ਕਰ ਰਹੇ ਹਨ।

32 ਸਾਲਾਂ ਪ੍ਰੋਫੈਸਰ ਤੇਜਪਾਲ ਸਿੰਘ ਬਤੌਰ ਵਲੰਟੀਅਰ 2014 ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਸਨ ਅਤੇ ਇਸ ਸਮੇਂ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। 

ਪ੍ਰੋਫੈਸਰ ਤੇਜਪਾਲ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁਲਿਸ ਪ੍ਰਬੰਧਨ ਅਤੇ ਫਿਲਾਸਫੀ ਵਿੱਚ ਦੋਹਰੀ (ਡਬਲ) ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਜੇਲ੍ਹਾਂ ਉੱਤੇ ਪੀਐੱਚਡੀ ਕੀਤੀ ਹੈ।

 ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰ ਅੈਲਾਨ ਦਿੱਤੇ ਹਨ।    

Facebook Comment
Project by : XtremeStudioz