Close
Menu

‘ਆਪ’ ਨੇ ਸੂਬਾ ਅਤੇ ਵਿੰਗ ਪੱਧਰ ‘ਤੇ ਕੀਤਾ ਪਾਰਟੀ ਵਿਸਤਾਰ

-- 05 December,2018

ਚੰਡੀਗੜ੍ਹ, 5 ਦਸੰਬਰ 2018
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਤਾਰ ਕਰਦੇ ਹੋਏ 4 ਸੂਬਾ ਮੀਤ ਪ੍ਰਧਾਨ, 2 ਜਨਰਲ ਸਕੱਤਰ, ਇਕ ਸੰਯੁਕਤ ਸਕੱਤਰ ਅਤੇ ਲੀਗਲ ਵਿੰਗ ਅਧੀਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲਾਂ ‘ਤੇ ਆਧਾਰਿਤ ਇਕ ਲੀਗਲ ਪੈਨਲ ਗਠਿਤ ਕੀਤਾ ਹੈ। ਸੀਨੀਅਰ ਐਡਵੋਕੇਟ ਗੁਰਿੰਦਰ ਸਿੰਘ ਪੂਨੀਆ ਇਸ ਪੈਨਲ ਦੇ ਸਰਪ੍ਰਸਤ (ਪੈਟਰਨ) ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਵੱਖ ਵੱਖ ਵਿੰਗਾਂ ਦਾ ਵਿਸਤਾਰ ਕਰਦੇ ਹੋਏ ‘ਆਪ’ ਨੇ ਮਹਿਲਾ ਵਿੰਗ ‘ਚ 5 ਸੂਬਾ ਮੀਤ ਪ੍ਰਧਾਨ, 15 ਜ਼ਿਲ੍ਹਾ ਪ੍ਰਧਾਨ, ਐਸ.ਸੀ ਵਿੰਗ ਅਤੇ ਮੀਡੀਆ, ਸੋਸ਼ਲ ਮੀਡੀਆ ਟੀਮ ਦੇ ਅਹੁਦੇਦਾਰ ਐਲਾਨੇ ਹਨ।
ਪਾਰਟੀ ਮੁੱਖ ਦਫ਼ਤਰ ਰਾਹੀਂ ਕੋਰ ਕਮੇਟੀ ਪੰਜਾਬ ਵੱਲੋਂ ਸਵਿਕਾਰਤ ਸੂਚੀ ਅਨੁਸਾਰ ਸੂਬਾ ਉਪ ਪ੍ਰਧਾਨ ਹਰਮੇਸ਼ ਪਾਠਕ, ਡਾ. ਸੰਜੀਵ ਸ਼ਰਮਾ, ਸੰਦੀਪ ਸੈਣੀ, ਗਗਨਦੀਪ ਸਿੰਘ ਘੱਗਾ, ਸੂਬਾ ਜਨਰਲ ਸਕੱਤਰ ਗੁਰਿੰਦਰਜੀਤ ਸਿੰਘ ਕੁੱਕੂ, ਕੀਰਤੀ ਸਿੰਗਲਾ, ਡਾ. ਸ਼ੀਸ਼ਪਾਲ ਆਨੰਦ, ਪਰਮਿੰਦਰ ਸਿੰਘ ਪੁਨੂੰ ਕਾਤਰੋਂ, ਡਾ. ਜਸਵੀਰ ਸਿੰਘ ਪਰਮਾਰ, ਸੂਬਾ ਸੰਯੁਕਤ ਸਕੱਤਰ ਸਤਵਿੰਦਰ ਸਿੰਘ ਸੈਣ ਦੇ ਨਾਮ ਸ਼ਾਮਿਲ ਹਨ। ਜਦੋਂਕਿ ਹਲਕਾ ਪ੍ਰਧਾਨ ਵਿਚ ਫ਼ਿਰੋਜ਼ਪੁਰ ਦਿਹਾਤੀ ਤੋਂ ਐਡਵੋਕੇਟ ਰਜਨੀਸ਼ ਦਹੀਆ, ਫ਼ਿਰੋਜ਼ਪੁਰ ਸ਼ਹਿਰੀ ਤੋਂ ਡਾ. ਅੰਮ੍ਰਿਤਪਾਲ ਸਿੰਘ ਸੋਢੀ, ਲੰਬੀ ਤੋਂ ਕਾਰਜ਼ ਸਿੰਘ ਮਿੱਢਾ ਅਤੇ ਲੰਬੀ ਤੋਂ ਸਹਿ-ਪ੍ਰਧਾਨ ਗੁਰਮੀਤ ਸਿੰਘ ਰਾਰੀਆ ਦੇ ਨਾਮ ਸ਼ਾਮਿਲ ਹਨ।
ਲੀਗਲ ਸੈਲ ਪੰਜਾਬ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਰਾਹੀਂ ਗਠਿਤ ਹਾਈਕੋਰਟ ਪੈਨਲ ਦੇ ਮੈਂਬਰਾਂ ‘ਚ ਗੁਰਬੀਰ ਸਿੰਘ ਪਨੂੰ, ਗੋਪਾਲ ਸਿੰਘ ਨਿਹਾਲ, ਵਿਵੇਕ ਸ਼ਰਮਾ, ਮਨਿੰਦਰ ਸਿੰਘ, ਸਤਬੀਰ ਸਿੰਘ, ਸ਼ੁੁਸੀਲ ਕੁਮਾਰ, ਅਮਨਦੀਪ ਬਿੰਦਰਾ ਅਤੇ ਸਟੇਟ ਟੀਮ (ਲੀਗਲ ਵਿੰਗ) ਵਿਚ ਸਟੇਟ ਸੰਯੁਕਤ ਸਕੱਤਰ ਗਗਨਦੀਪ ਕੌਰ ਦਾ ਨਾਮ ਸ਼ਾਮਿਲ ਹਨ। ਜ਼ਿਲ੍ਹਾ ਇੰਚਾਰਜ (ਲੀਗਲ ਵਿੰਗ)- ਫ਼ਿਰੋਜ਼ਪੁਰ ਤੋਂ ਸੁਸ਼ੀਲ ਰਹਿਜਾ, ਬਠਿੰਡਾ ਤੋਂ ਗੁਰਲਾਲ ਸਿੰਘ, ਮਾਨਸਾ ਤੋਂ ਸਹਿਜਪਾਲ ਸਿੰਘ, ਸੰਗਰੂਰ ਤੋਂ ਤਪਿੰਦਰ ਸਿੰਘ ਸੋਹੀ, ਗੁਰਦਾਸਪੁਰ ਤੋਂ ਕਾਬੁਲਜੀਤ ਸਿੰਘ ਪੰਨੂ, ਅੰਮ੍ਰਿਤਸਰ ਤੋਂ ਪਰਮਿੰਦਰ ਸਿੰਘ ਸੇਠੀ, ਹੁਸ਼ਿਆਰਪੁਰ ਤੋਂ ਤੇਜਿੰਦਰ ਸਿੰਘ ਅਤੇ ਰੋਪੜ ਤੋਂ ਨੀਰਜ ਕੁਮਾਰ ਦੇ ਨਾਮ ਸ਼ਾਮਿਲ ਹਨ। ਜਦੋਂਕਿ ਐਡਵੋਕੇਟ ਗਗਨਦੀਪ ਕੌਰ ਨੂੰ ਲੀਗਲ ਵਿੰਗ ਦੀ ਸੂਬਾ ਸੰਯੁਕਤ ਸਕੱਤਰ ਅਤੇ ਐਡਵੋਕੇਟ ਜਗਦੀਪ ਸਿੰਘ ਅਤੇ ਚੰਦਨ ਗੁਪਤਾ ਨੂੰ ਜ਼ਿਲ੍ਹਾ ਲੀਗਲ ਟੀਮ ਮਾਨਸਾ ‘ਚ ਸ਼ਾਮਲ ਕੀਤਾ ਗਿਆ ਹੈ।
ਮਹਿਲਾ ਵਿੰਗ ਪੰਜਾਬ ਦੀ ਇੰਚਾਰਜ ਵਿਧਾਇਕ ਪ੍ਰੋ. ਬਲਜਿੰਦਰ ਕੌਰ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਅਤੇ ਸਹਿ ਪ੍ਰਧਾਨ ਜੀਵਨਜੋਤ ਕੌਰ ਰਾਹੀਂ ਬਲਵਿੰਦਰ ਕੌਰ ਧਨੌਦਾ, ਸੁਖਵਿੰਦਰ ਕੌਰ ਗਹਿਲੋਟ, ਹਰਜਿੰਦਰ ਕੌਰ ਪਟਿਆਲਾ, ਸੀਮਾ ਸੋਢੀ ਅਤੇ ਕਰਮਜੀਤ ਕੌਰ ਨੂੰ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨਾਂ ‘ਚ ਦੋਆਬਾ ਦੇ ਕਪੂਰਥਲਾ ਤੋਂ ਕੰਵਲਜੀਤ ਕੌਰ ਮਹਿਰਵਾਲਾ, ਨਵਾਂ ਸ਼ਹਿਰ ਤੋਂ ਰਾਜਦੀਪ ਸ਼ਰਮਾ, ਮਾਝਾ ਦੇ ਅੰਮ੍ਰਿਤਸਰ (ਰੂਰਲ) ਤੋਂ ਰਾਜਬੀਰ ਕੌਰ ਅਜਨਾਲਾ, ਗੁਰਦਾਸਪੁਰ ਤੋਂ ਸਤਿੰਦਰ ਕੌਰ ਨਿੱਕੀ, ਮਾਲਵਾ-1 ਦੇ ਫ਼ਿਰੋਜ਼ਪੁਰ ਤੋਂ ਤ੍ਰਿਪਤ ਕਾਲੀਆ, ਫਾਜਲਿਕਾ ਤੋਂ ਪ੍ਰਿੰਸੀਪਲ ਸਤਿੰਦਰ ਕੌਰ, ਮੁਕਤਸਰ ਤੋਂ ਬਲਜਿੰਦਰ ਕੌਰ, ਮਾਨਸਾ ਤੋਂ ਪਰਮਿੰਦਰ ਕੌਰ ਸਮਾਘ, ਮਾਲਵਾ -2 ਦੇ ਫ਼ਤਿਹਗੜ੍ਹ ਸਾਹਿਬ ਤੋਂ ਗੀਤਾ ਕੁਮਾਰੀ, ਮੋਗਾ ਤੋਂ ਸੋਨੀਆ ਧੰਡ, ਫ਼ਰੀਦਕੋਟ ਤੋਂ ਅਜੀਤਪਾਲ ਕੌਰ, ਲੁਧਿਆਣਾ (ਕਾਰਪੋਰੇਸ਼ਨ) ਜਗਰੂਪ ਕੌਰ, ਮਾਲਵਾ-3 ਦੇ ਰੂਪਨਗਰ ਤੋਂ ਦਲਜੀਤ ਕੌਰ, ਪਟਿਆਲਾ (ਕਾਰਪੋਰੇਸ਼ਨ) ਤੋਂ ਵੀਰਪਾਲ ਕੌਰ ਅਤੇ ਸਤਵੰਤ ਕੌਰ ਨੂੰ ਐਸਏਐਸ ਨਗਰ ਮੁਹਾਲੀ ਦੀ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਐਸਸੀ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ ਪ੍ਰਧਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਰਾਹੀਂ ਐਸ.ਸੀ. ਵਿੰਗ ਪੰਜਾਬ ਸਟੇਟ ਟੀਮ ਵਿੱਚ ਅਬਜ਼ਰਵਰ ਗੁਰਦੇਵ ਸਿੰਘ (ਦੇਵ ਮਾਨ), ਸਕੱਤਰ ਬਲਜਿੰਦਰ ਸਿੰਘ ਝੂੰਦਾ, ਸੀਨੀਅਰ ਉਪ ਪ੍ਰਧਾਨ ਸੰਤੋਖ ਸਿੰਘ ਸਲਾਣਾ, ਉਪ-ਪ੍ਰਧਾਨ ਹਰਭਜਨ ਸਿੰਘ ਈ.ਟੀ.ਓ., ਦਲਬੀਰ ਸਿੰਘ ਟੌਂਗ, ਡਾ. ਚਰਨਜੀਤ ਸਿੰਘ ਚੰਨੀ, ਪਿਆਰਾ ਸਿੰਘ ਬੱਧਨੀ ਕਲਾਂ, ਮਾਸਟਰ ਜਗਸੀਰ ਸਿੰਘ, ਮੈਨੇਜਰ ਸੁਰਿੰਦਰ ਸਿੰਘ ਅਤੇ ਪਰਮਜੀਤ ਸਿੰਘ ਪਿੰਕੀ, ਜਨਰਲ ਸਕੱਤਰ ਡਾ. ਅਜੈ ਕੁਮਾਰ, ਐਡਵੋਕੇਟ ਰਜਨੀਸ਼ ਕੁਮਾਰ ਦਹੀਆ, ਮਾਸਟਰ ਹਰੀ ਸਿੰਘ, ਹਰਵਿੰਦਰ ਸਿੰਘ ਨਗਦੀਪੁਰ, ਸੰਯੁਕਤ ਸਕੱਤਰ ਰਣਧੀਰ ਸਿੰਘ ਮੋਹਾਲਾ, ਦਲਬੀਰ ਸਿੰਘ ਗਾਗੜਾ, ਪ੍ਰੀਤਮ ਸਿੰਘ ਕੌਰਜੀ ਵਾਲਾ, ਜਸਵੀਰ ਸਿੰਘ ਜਲਾਲਪੁਰੀ, ਗੁਰਸੇਵਕ ਸਿੰਘ, ਐਡਵੋਕੇਟ ਰਵਿੰਦਰ ਸਿੰਘ ਰਾਜਪੁਰਾ ਦੇ ਨਾਮ ਸ਼ਾਮਿਲ ਹਨ।
ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ‘ਚ ਅੰਮ੍ਰਿਤਸਰ (ਕਾਰਪੋਰੇਸ਼ਨ) ਤੋਂ ਪ੍ਰਧਾਨ ਪਦਮ ਐਂਥੋਨੀ, ਅੰਮ੍ਰਿਤਸਰ (ਦਿਹਾਤੀ) ਤੋਂ ਸੂਬੇਦਾਰ ਬਲਵਿੰਦਰ ਸਿੰਘ ਕਠੂਨੰਗਲ, ਹੁਸ਼ਿਆਰਪੁਰ ਤੋਂ ਮਾਸਟਰ ਦਰਸਨ ਸਿੰਘ, ਮੋਹਾਲੀ ਤੋਂ ਮਨਦੀਪ ਸਿੰਘ ਮਟੋਰ, ਪਟਿਆਲਾ (ਕਾਰਪੋਰੇਸ਼ਨ) ਤੋਂ ਸੂਬੇਦਾਰ ਸੁਰਜਣ ਸਿੰਘ, ਲੁਧਿਆਣਾ (ਕਾਰਪੋਰੇਸ਼ਨ) ਤੋਂ ਕੁਲਦੀਪ ਸਿੰਘ ਫ਼ੌਜੀ, ਲੁਧਿਆਣਾ (ਰੂਰਲ-1) ਤੋਂ ਅਮਨ ਚੈਨ ਸਿੰਘ, ਸੰਗਰੂਰ ਤੋਂ ਰਣਜੀਤ ਸਿੰਘ ਝੂਨੀਰ, ਬਠਿੰਡਾ ਤੋਂ ਗੁਰਜੰਟ ਸਿੰਘ ਸੀਬੀਆ, ਮੁਕਤਸਰ ਤੋਂ ਸਤਪਾਲ ਸਿੰਘ ਫਾਤੁਹੀ, ਫ਼ਰੀਦਕੋਟ ਤੋਂ ਬਾਬਾ ਜਸਪਾਲ ਸਿੰਘ, ਬਰਨਾਲਾ ਤੋਂ ਬਲਬੀਰ ਸਿੰਘ, ਫ਼ਤਿਹਗੜ੍ਹ ਸਾਹਿਬ ਤੋਂ ਸੁਖਦੇਵ ਸਿੰਘ ਖੰਠ, ਮਾਨਸਾ ਤੋਂ ਗੁਰਮੇਲ ਸਿੰਘ ਰਾਜੂ ਕੁਲਹੇਰੀ ਅਤੇ ਰੋਪੜ ਤੋਂ ਪ੍ਰਿੰਸੀਪਲ ਸੁਰਜਣ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਵਿਕੀ ਜਸਵਾਲ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਮੀਡੀਆ ਅਤੇ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Facebook Comment
Project by : XtremeStudioz