Close
Menu

ਆਪ’ ਪਾਰਟੀ ‘ਚ ਹੋਇਆ ਵੱਡਾ ਫੇਰਬਦਲ, ਕਾਨੂੰਨ ਮੰਤਰੀ ਕਪਿਲ ਦੀ ਹੋ ਗਈ ਛੁੱਟੀ

-- 01 September,2015

ਨਵੀਂ ਦਿੱਲੀ-ਪਹਿਲਾਂ ਸੋਮਨਾਥ ਭਾਰਤੀ, ਫਿਰ ਜਤਿੰਦਰ ਸਿੰਘ ਤੋਮਰ ਅਤੇ ਹੁਣ ਕਪਿਲ ਮਿਸ਼ਰਾ ਦਿੱਲੀ ਦੇ ਇਹ ਤਿੰਨ ਵਿਧਾਇਕ ਭਾਵੇਂ ਹੀ ਵੱਖ-ਵੱਖ ਵਿਧਾਨ ਸਭਾ ਤੋਂ ਆਉਂਦੇ ਹੋਣ, ਪਰ ਇਕ ਗੱਲ ਸਭ ‘ਚ ਬਰਾਬਰ ਹੈ, ਤਿੰਨਾਂ ਨੂੰ ਕਾਨੂੰਨ ਮੰਤਰਾਲਾ ਰਾਸ ਨਹੀਂ ਆਇਆ। ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਨੂੰ ਜਦੋਂ ਫਰਜ਼ੀ ਡਿਗਰੀ ਦੇ ਮਾਮਲੇ ‘ਚ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਕੋਲੋਂ ਉਨ੍ਹਾਂ ਦਾ ਅਸਤੀਫਾ ਮੰਗ ਲਿਆ ਸੀ। ਸੋਮਵਾਰ ਨੂੰ ਮੰਤਰਾਲੇ ਤੋਂ ਆਪ ਪਾਰਟੀ ਦੇ ਕਰਵਾਲ ਨਗਰ ਦੇ ਵਿਧਾਇਕ ਕਪਿਲ ਮਿਸ਼ਰਾ ਦੀ ਛੁੱਟੀ ਇਸ ਗੱਲ ਨੂੰ ਹੋਰ ਪੁਖਤਾ ਕਰਦੀ ਹੈ।
ਵੱਡੇ ਕੈਨਵਾਸ ‘ਤੇ ਇਸ ਸਵਾਲ ਨੂੰ ਦੇਖੋ ਤਾਂ ਕੀ ਦਿੱਲੀ ‘ਚ ਹੁਣ ਅਗਲੀ ਬਦਲੀ ਡਿਪਟੀ ਸੀ. ਐਮ. ਮਨੀਸ਼ ਸਿਸੋਦੀਆ ਦੀ ਹੋਣ ਵਾਲੀ ਹੈ। ਕਪਿਲ ਸ਼ਰਮਾ ਨੂੰ ਦਿੱਲੀ ਦੇ ਸੈਰ-ਸਪਾਟਾ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦਿੱਲੀ ‘ਚ ਕਾਨੂੰਨ ਮੰਤਰਾਲੇ ਦਾ ਵਿਭਾਗ ਕੇਜਰੀਵਾਲ ਸਰਕਾਰ ਦੇ ਪਹਿਲੇ ਇੰਨਾ ਮਹੱਤਵਪੂਰਨ ਨਹੀਂ ਹੁੰਦਾ ਸੀ ਪਰ ਆਪ ਪਾਰਟੀ ‘ਚ ਇਹ ਵਿਭਾਗ ਇਸ ਲਈ ਅਹਿਮ ਹੈ ਕਿਉਂਕਿ ਕਾਨੂੰਨ ਦਾ ਹਵਾਲਾ ਦੇ ਕੇ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਆਪਸ ‘ਚ ਭਿੜਦੇ ਰਹਿੰਦੇ ਹਨ। ਜਤਿੰਦਰ ਸਿੰਘ ਤੋਮਰ ਦੇ ਹੱਥੋਂ ਮੰਤਰਾਲਾ ਖੋਹਣ ਤੋਂ ਬਾਅਦ, ਕਪਿਲ ਮਿਸ਼ਰਾ ਨੂੰ ਚੁਣਿਆ ਗਿਆ ਪਰ ਉਨ੍ਹਾਂ ਦੀ ਵੀ ਛੁੱਟੀ ਹੋ ਗਈ। ਇਹ ਅਚਾਨਕ ਕੀਤਾ ਗਿਆ ਫੈਸਲਾ ਨਹੀਂ ਹੈ। ਸਾਫ ਹੈ ਪਾਰਟੀ ‘ਚ ਉਨ੍ਹਾਂ ਲੀ ਸਭ ਕੁਝ ਠੀਕ ਨਹੀਂ।

Facebook Comment
Project by : XtremeStudioz