Close
Menu

‘ਆਪ’ ਵਲੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਤੋਂ ਬੰਗਲਾ ਖੋਹਣ ਦੀ ਤਿਆਰੀ

-- 22 February,2015

ਨਵੀਂ ਦਿੱਲੀ- ਦਿੱਲੀ ‘ਚ ਜਨਤਾ ਦੇ ਭਾਰੀ ਬਹੁਮਤ ਨਾਲ ‘ਆਪ’ ਨੇ ਇਕ ਵਾਰ ਫਿਰ ਤੋਂ ਦਿੱਲੀ ‘ਚ ਆਪਣੇ ਪੈਰ ਪੱਕੇ ਕਰ ਲਏ ਹਨ। ਦਿੱਲੀ ‘ਤੇ ਸ਼ੀਲਾ ਦੀਕਸ਼ਤ ਦਾ ਰਾਜ ਸੀ ਪਰ ‘ਆਪ’ ਪਾਰਟੀ ਨੇ ਸ਼ੀਲਾ ਨੂੰ ਕਰਾਰੀ ਹਾਰ ਦਿੱਤੀ ਅਤੇ ਸੱਤਾ ਵਿਚ ਆਈ। ਮਹਜ 49 ਦਿਨ ਸਰਕਾਰ ਚਲਾਉਣ ਤੋਂ ਬਾਅਦ ‘ਆਪ’ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ ਸੀ।
ਹੁਣ ਪਾਰਟੀ ਮੁੜ ਸੱਤਾ ‘ਚ ਆਈ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਦਿਲ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਪੁਰਾਣੇ ਬੰਗਲੇ ‘ਤੇ ਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਿਸੋਦੀਆ ਇਸੇ ਬੰਗਲੇ ਨੂੰ ਆਪਣਾ ਘਰ ਬਣਾਉਣਗੇ। ਇਕ ਅਖਬਾਰ ‘ਚ ਛਪੀ ਖਬਰ ਮੁਤਾਬਕ ਸਿਸੋਦੀਆ ਨੇ ਮਥੁਰਾ ਰੋਡ ‘ਤੇ ਸਥਿਤ ਏਬੀ-17 ਨੰਬਰ ਦੇ ਬੰਗਲੇ ਨੂੰ ਅਲਾਟ ਕਰਨ ਦਾ ਪ੍ਰਸਤਾਵ ਪੀ. ਡਬਲਿਊ. ਡੀ. ਨੂੰ ਭੇਜ ਦਿੱਤਾ ਹੈ, ਜੋ ਕਿ ਕੇਂਦਰੀ ਪੁਲ ਅਧੀਨ ਆਉਂਦਾ ਹੈ। ਸਿਸੋਦੀਆ ਨੂੰ ਇਸ ਬੰਗਲੇ ਲਈ ਥੋੜ੍ਹੀ ਉਡੀਕ ਕਰਨੀ ਪਵੇਗੀ, ਕਿਉਂਕਿ ਇਸ ਬੰਗਲੇ ਲਈ ਉਨ੍ਹਾਂ ਨੂੰ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਤੋਂ ਸਹਿਮਤੀ ਲੈਣੀ ਪਵੇਗੀ।
ਜ਼ਿਕਰਯੋਗ ਹੈ ਕਿ ਮਥੁਰਾ ਰੋਡ ਦਾ ਇਹ ਬੰਗਲਾ ਦਿੱਲੀ ਸਰਕਾਰ ਦੇ ਬਾਕੀ ਬੰਗਲਿਆਂ ਦੀ ਤੁਲਨਾ ‘ਚ ਕਾਫੀ ਵੱਡਾ ਹੈ। ਇਸ ਦੇ ਅੰਦਰ ਇਕ ਲਾਨ ਹੈ, ਜਿਸ ‘ਤੇ ਸਿਸੋਦੀਆ ਦਾ ਦਿਲ ਆ ਗਿਆ ਹੈ।

Facebook Comment
Project by : XtremeStudioz