Close
Menu

‘ਆਪ’ ੳੁਤੇ ਦਿੱਲੀ ਦੇ ਨੇਤਾਵਾਂ ਦਾ ਗ਼ਲਬਾ ਬਰਦਾਸ਼ਤ ਨਾ ਕਰਨ ਦਾ ਐਲਾਨ

-- 31 August,2015

ਚੰਡੀਗੜ੍ਹ, 31 ਅਗਸਤ: ਇਸੇ ਦੌਰਾਨ ਡਾ. ਗਾਂਧੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਵੀ ‘ਆਪ’ ਨੂੰ ਪੰਜਾਬ ਵਿੱਚ ਹਾਰਦਾ ਨਹੀਂ ਦੇਖਣਾ ਚਾਹੁੰਦੇ। ਉਹ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਵਿਚਲੇ ਇਮਾਨਦਾਰ ਉਮੀਦਵਾਰਾਂ ਨਾਲ ਖੜ੍ਹੇ ਹੋ ਕੇ ਪੰਜਾਬ ਦਾ ਤਖ਼ਤਾ ਉਲਟਾਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਪੰਜਾਬ ਉਪਰ ਦਿੱਲੀ ਦੇ ਆਗੂਆਂ ਦਾ ਗਲਬਾ ਕਾਇਮ ਕਰਕੇ ਪੰਜਾਬੀਅਤ ਦੀ ਗਿੱਚੀ ਦਬਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ‘ਆਪ’ ਵਿੱਚ ਯੋਗੇਂਦਰ ਯਾਦਵ ਕਾਰਨ ਨਹੀਂ ਸਗੋਂ ਪਾਰਟੀ ਦੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਹੋਏ ਸਨ। ਹੁਣ ਪੰਜਾਬ ਦੇ ਕਨਵੀਨਰ ਸ੍ਰੀ ਛੋਟੇਪੁਰ ‘ਆਪ’ ਵਿੱਚੋਂ ਪਾਰਟੀ ਦੀ ਰੂਹ ਹੀ ਗਾਇਬ ਕਰਨ ਦੇ ਰਾਹ ਪੈ ਗਏ ਹਨ। ਉਹ ਪਾਰਟੀ ਵਿਚਲੇ ਅਸੂਲਾਂ ’ਤੇ ਖੜ੍ਹੇ ਵਾਲੰਟੀਅਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੀ ਰਣਨੀਤੀ ਘੜਨਗੇਆਮ ਆਦਮੀ ਪਾਰਟੀ (ਆਪ) ਵੱਲੋਂ ਪਾਰਟੀ ਵਿੱਚੋਂ ਮੁਅੱਤਲ ਕੀਤੇ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਦਿੱਲੀ ਦੇ ਤਨਖਾਹੀਆ ਨੇਤਾਵਾਂ ਦਾ ਪੰਜਾਬ ਉਪਰ ਗਲਬਾ ਬਰਦਾਸ਼ਤ ਨਹੀਂ ਕਰਨਗੇ ਅਤੇ ‘ਆਪ’ ਦੀ ਅਸਲੀ ਰੂਹ ਨੂੰ ਬਚਾਉਣ ਲਈ ਕੋਈ ਰਾਹ ਲੱਭਿਆ ਜਾਵੇਗਾ।

ਸ੍ਰੀ ਖ਼ਾਲਸਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਾਖੰਡੀ, ਝੂਠਾ ਅਤੇ ਫਰਾਡ ਦੱਸਿਅਾ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਬਕਾਲਾ ਵਿਖੇ ਵਾਲੰਟੀਅਰਾਂ ਦੇ ਇਕੱਠ ਵਿੱਚ ਜਾ ਕੇ ਕੋਈ ਗੁਨਾਹ ਨਹੀਂ ਕੀਤਾ ਅਤੇ ਆਪਣੀ ਜ਼ਮੀਰ ਕਿਸੇ ਵੀ ਹਾਲਤ ਵਿਚ ਦਿੱਲੀ ਤੋਂ ਪੰਜਾਬ ਵਿੱਚ ਥੋਪੇ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਤਨਖਾਹੀਅਾ ਨੇਤਾਵਾਂ ਅੱਗੇ ਨਹੀਂ ਵੇਚਣਗੇ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਉਨ੍ਹਾਂ ਦੋਵਾਂ ਸੰਸਦ ਮੈਂਬਰਾਂ ਨੂੰ ਬਾਬਾ ਬਕਾਲਾ ਦੇ ਇਕੱਠ ਦੀ ਆੜ ਹੇਠ ਕੱਢਣ ਦਾ ਇੱਕ ਬਹਾਨਾ ਹੀ ਘੜਿਆ ਹੈ ਕਿਉਂਕਿ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਰੱਖੜ ਪੁੰਨਿਆ ਮੌਕੇ ਇਕੱਠ ਕਰਨ ਲਈ ਛਪਵਾਏ ਪੋਸਟਰਾਂ ਵਿੱਚੋਂ ਉਨ੍ਹਾਂ ਦੋਵਾਂ ਦੀਆਂ ਤਸਵੀਰਾਂ ਪਹਿਲਾਂ ਹੀ ਗਾਇਬ ਸਨ।
ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿੱਚ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਪਾਰਟੀ ਵਿੱਚ ਤਕਡ਼ੇ ਆਗੂ ਚਾਹੀਦੇ ਹੀ ਨਹੀਂ ਹਨ। ਪੰਜਾਬ ਵਿੱਚ ਬਿਹਾਰ ਆਦਿ ਦੇ ਆਗੂਆਂ ਨੂੰ ਹਲਕਾ ਇੰਚਾਰਜ ਬਣਾ ਕੇ ਪੰਜਾਬੀਆਂ ਦੀ ਸੋਚ ਅਤੇ ਸਿੱਖੀ ਦੀ ਬੁਲੰਦੀ ਨੂੰ ਹੁਣ ‘ਆਪ’ ਵੱਲੋਂ ਕਾਂਗਰਸ ਵਾਂਗ ਦਿੱਲੀ ਦੀ ਗੁਲਾਮ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਗੰਭੀਰ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਅੱਤਿਆਚਾਰ ਕਰ ਰਹੇ ਹਨ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਭਲੀਭਾਂਤ ਜਾਣੂ ਹਨ ਕਿ ਪੰਜਾਬ ਦੇ ਲੋਕ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਤੋਂ ਖਹਿੜਾ ਛੁਡਾਉਣ ਲਈ ਕੋਈ ਤੀਸਰਾ ਰਾਹ ਲੱਭ ਰਹੇ ਹਨ। ਸ੍ਰੀ ਕੇੇਜਰੀਵਾਲ ਨੂੰ ਗਲਤਫਹਿਮੀ ਹੋ ਗਈ ਹੈ ਕਿ ਖੁਸ਼ਾਮਦ ਕਰਨ ਵਾਲੇ ਆਗੂਆਂ ਨੂੰ ਹੀ ਪੰਜਾਬ ਚੋਣਾਂ ਵਿੱਚ ਉਤਾਰ ਕੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਕਥਿਤ ਤੌਰ ’ਤੇ ਅਕਾਲੀਆਂ ਦੀ ਗੁੰਡਾਗਰਦੀ ਦਾ ਮੁਕਾਬਲਾ ਕਰਕੇ ਵੱਡੀਆਂ ਆਸਾਂ ਨਾਲ ਉਨ੍ਹਾਂ ਨੂੰ ਜਿਤਾਇਆ ਸੀ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਪੰਜਾਬ ਦੇ ਲੋਕ ਸ੍ਰੀ ਕੇਜਰੀਵਾਲ ਦੇ ਪੱਕੇ ਤੌਰ ’ਤੇ ਖਿਡੌਣੇ ਬਣ ਗਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੀ ਕੇਂਦਰੀ ਲੀਡਰਸ਼ਿਪ ਹੋਰ ਪਾਰਟੀਆਂ ਵਾਂਗ ਜਿਥੇ ਸਿੱਖਾਂ ਦੀ ਵਿਰੋਧੀ ਸਾਬਤ ਹੋਈ ਹੈ ਉਥੇ ਫਿਰਕਾਪ੍ਰਸਤੀ ਅਤੇ ਜਾਤ-ਪਾਤ ਵਿੱਚ ਵੀ ਲਿਬੜੀ ਪਈ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਜਲਦ ਹੀ ਉਹ ਪੰਜਾਬ ਦੇ ਅਸੂਲਾਂ ਨਾਲ ਜੁੜੇ ਸਮੂਹ ਜ਼ਿਲ੍ਹਿਆਂ ਦੇ ਵਾਲੰਟੀਅਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲਾ ਸਿਆਸੀ ਕਦਮ ਚੁੱਕਣਗੇ।

Facebook Comment
Project by : XtremeStudioz