Close
Menu

ਆਮਦਨ ਤੋਂ ਵਧ ਜਾਇਦਾਦ ਕੇਸ ‘ਚ ਮਾਇਆਵਤੀ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ

-- 08 August,2013

mayawati_3

ਨਵੀਂ ਦਿੱਲੀ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸੁਪਰੀਮ ਕੋਰਟ ਨੇ ਬਸਪਾ ਮੁਖੀ ਮਾਇਆਵਤੀ ਨੂੰ ਆਮਦਨ ਤੋਂ ਜਾਇਦਾਦ ਜਾਇਦਾਦ ਦੇ ਮਾਮਲੇ ‘ਚ ਰਾਹਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਮਾਇਆਵਤੀ ਦੇ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਸੀ. ਬੀ. ਆਈ. ਵੱਲੋਂ ਦਰਜ ਐੱਫ. ਆਈ. ਆਰ. ਰੱਦ ਕਰਨ ਦਾ ਆਦੇਸ਼ ਦਿੱਤਾ ਮਤਲਬ ਹੁਣ ਇਸ ਮਾਮਲੇ ‘ਚ ਸੀ. ਬੀ. ਆਈ. ਜਾਂਚ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ‘ਚ ਸੁਪਰੀਮ ਕੋਰਟ ਨੇ ਮਾਇਆਵਤੀ ਨੂੰ ਰਾਹਤ ਦਿੰਦੇ ਹੋਏ ਸੀ. ਬੀ. ਆਈ. ਵੱਲੋਂ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਸੀ ਪਰ ਇਕ ਪਟੀਸ਼ਨਕਰਤਾ ਨੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ‘ਚ ਦੁਬਾਰਾ ਵਿਚਾਰ ਕਰਨ ਦੀ ਪਟੀਸ਼ਨ ਦਾਖਲ ਕਰ ਦਿੱਤੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਾਫ ਕੀਤਾ ਕਿ ਸੁਪਰੀਮ ਕੋਰਟ ਨੇ ਸੀ. ਬੀ. ਆਈ. ਨੂੰ ਜਾਂਚ ਕਰਨ ਤੋਂ ਕਦੇ ਮਨ੍ਹਾ ਨਹੀਂ ਕੀਤਾ। ਜੇਕਰ ਸੀ. ਬੀ. ਆਈ. ਕੋਲ ਸਬੂਤ ਹੈ ਤਾਂ ਉਸ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ।
ਸੀ. ਬੀ. ਆਈ. ਮੁਤਾਬਕ 2003 ‘ਚ ਮਾਇਆਵਤੀ ਦੀ ਜਾਇਦਾਦ ਇਕ ਕਰੋੜ ਰੁਪਏ ਸੀ ਜੋ ਕਿ 2007 ‘ਚ ਵਧ ਕੇ 50 ਕਰੋੜ ਹੋ ਗਈ। ਉੱਥੇ ਹੀ ਮਾਇਆਵਤੀ ਦਾ ਕਹਿਣਾ ਹੈ ਕਿ ਸੀ. ਬੀ. ਆਈ. ਨੂੰ ਤਾਜ ਕੋਰੀਡੋਰ ਘੋਟਾਲੇ ਦੀ ਜਾਂਚ ਕਰਨੀ ਸੀ ਪਰ ਜਦੋਂ ਰਾਜਪਾਲ ਨੇ ਉਸ ਵੇਲੇ ਦੀ ਮੁੱਖ ਮੰਤਰੀ ਦੇ ਖਿਲਾਫ ਮੁਕੱਦਮਾ ਦਰਜ ਕਰਨ ਦਾ ਆਦੇਸ਼ ਨਹੀਂ ਦਿੱਤਾ ਤਾਂ ਸੀ. ਬੀ. ਆਈ. ਨੇ ਗਲਤ ਤਰੀਕੇ ਨਾਲ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਦੋਸ਼ ‘ਚ ਐੱਫ. ਆਈ. ਆਰ. ਦਰਜ ਕਰ ਦਿੱਤੀ।

Facebook Comment
Project by : XtremeStudioz