Close
Menu

ਆਮਿਰ, ਕਿਰਨ ਨੇ ਅੰਗ ਦਾਨ ਕਰਨ ਦਾ ਕੀਤਾ ਫੈਸਲਾ

-- 07 August,2013

aamir_kiran

ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਅਭਿਨੇਤਾ ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਵ ਨੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਹੈ। ਆਮਿਰ ਖਾਨ ਨੇ ਕਿਹਾ, ”ਮੈਂ ਅੰਗ ਦਾਨ ਕਰਨ ਦੇ ਬਾਰੇ ਵਿਚ ਪਹਿਲੇ ਵੀ ਵਿਚਾਰ ਕੀਤਾ ਸੀ, ਪਰ ਕਿਰਨ ਦੇ ਕਹਿਣ ‘ਤੇ ਇਸ ਬਾਰੇ ਵਿਚ ਗੰਭੀਰਤਾ ਨਾਲ ਵਿਚਾਰ ਕੀਤਾ। ਅਸੀਂ ਆਪਣੇ ਸਰੀਰ ਨੂੰ ਬਿਨਾ ਨੁਕਸਾਨ ਪਹੁੰਚਾਏ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ।
ਕਿਰਨ ਰਾਵ ਨੇ ਕਿਹਾ, ”ਸ਼ਿਪ ਆਫ ਥੀਸਿਸ ਦੇਖ ਕੇ ਮੈਂ ਅਤੇ ਮੇਰੇ ਪਤੀ ਆਮਿਰ ਖਾਨ ਨੇ ਮਰਨ ਦੇ ਬਾਅਦ ਅੰਗ ਦਾਨ ਦੇਣ ਦਾ ਫੈਸਲਾ ਲਿਆ ਹੈ। ਸਾਨੂੰ ਲਗਾ ਕਿ ਅੰਗ ਦਾਨ ਕਰ ਕੇ ਅਸੀਂ ਕਈ ਲੋਕਾਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਮੈਂ ਆਮਿਰ ਨੂੰ ਕਿਹਾ ਕਿ ਮਰਨ ਦੇ ਬਾਅਦ ਅੱਖ, ਕਿਡਨੀ, ਲੀਵਰ, ਦਿਲ ਅਤੇ ਫੇਫੜੇ ਦਾਨ ਦੇਣਾ ਚਾਹੁੰਦੀ ਹਾਂ। ਆਮਿਰ ਨੇ ਮੇਰੀ ਗੱਲ ਦਾ ਸਮਰਥਨ ਕੀਤਾ ਹੈ।

Facebook Comment
Project by : XtremeStudioz