Close
Menu

ਆਮਿਰ ਖਾਨ ਇਕ ਵਾਰ ਫਿਰ ਤੋਂ ਕਰਨਗੇ ਨਿਰਦੇਸ਼ਨ

-- 06 September,2013

aamirkhan_1353054565_600x450-600x360

ਮੁੰਬਈ – ਬਾਲੀਵੁੱਡ ਦੇ ਮਿਸਟਰ ਪਰਫੈਕਟ ਆਮਿਰ ਖਾਨ ਇਕ ਵਾਰ ਫਿਰ ਤੋਂ ਬਤੌਰ ਨਿਰਦੇਸ਼ਕ ਸਿਲਵਰ ਸਕਰੀਨ ‘ਤੇ ਆਪਣਾ ਜਲਵਾ ਬਿਖੇਰ ਸਕਦੀ ਹੈ। ਆਮਿਰ ਖਾਨ ਨੇ 2007 ਵਿਚ ਆਈ ਫਿਲਮ ਤਾਰੇ ਜ਼ਮੀਨ ਪਰ ਨਾਲ ਨਿਰਦੇਸ਼ਨ ਦੇ ਖੇਤਰ ‘ਚ ਵੀ ਕਦਮ ਰੱਖਿਆ ਸੀ। ਇਸ ਫਿਲਮ ਨੂੰ ਨਾ ਸਿਰਫ ਦਰਸ਼ਕਾਂ ਸਗੋਂ ਸਮੀਖਕਾਂ ਨੇ ਵੀ ਬੇਹੱਦ ਪਸੰਦ ਕੀਤਾ ਸੀ। ਫਿਲਮ ਦੀ ਸਫਲਤਾ ਤੋਂ ਬਾਅਦ ਆਮਿਰ ਖਾਨ ਥ੍ਰੀ ਈਡੀਅਟ ਅਤੇ ਤਲਾਸ਼ ਵਰਗੀ ਫਿਲਮਾਂ ‘ਚ ਰੁਝੇ ਰਹੇ। ਇਨ੍ਹੀ ਦਿਨੀ ਆਮਿਰ ਪੀ.ਕੇ. ਅਤੇ ਧੂਮ-3 ਵਰਗੀ ਫਿਲਮਾਂ ਵਿਚ ਅਭਿਨੈ ਕਰ ਰਹੇ ਹਨ। ਬਾਲੀਵੁੱਡ ‘ਚ ਚਰਚਾ ਹੈ ਕਿ ਆਮਿਰ ਖਾਨ ਨੇ ਇਕ ਵਾਰ ਫਿਰ ਤੋਂ ਨਿਰਦੇਸ਼ਨ ਕਰਨ ਦਾ ਮਨ ਬਣਾ ਲਿਆ ਹੈ। ਚਰਚਾ ਹੈ ਕਿ ਆਮਿਰ ਖਾਨ ਲਈ ਇਕ ਔਰਤ ਲੇਖਕ ਸਕਰਿਪਟ ਲਿਖ ਰਹੀ ਹੈ ਅਤੇ ਆਮਿਰ ਅਗਲੇ ਸਾਲ ਪੀ.ਕੇ. ਦੇ ਪ੍ਰਦਰਸ਼ਨ ਹੋਣ ਤੋਂ ਬਾਅਦ ਇਸ ਫਿਲਮ ‘ਤੇ ਕੰਮ ਸ਼ੁਰੂ ਕਰਨਗੇ। ਹਾਲਾਂਕਿ ਇਸ ਗੱਲ ਦੀ ਅਜੇ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

Facebook Comment
Project by : XtremeStudioz