Close
Menu

ਆਮਿਰ ਖਾਨ ਦੀ ‘ਦੰਗਲ’ ਨੇ ਕਮਾਏ ਹੁਣ ਤਕ 614 ਕਰੋੜ ਰੁਪਏ

-- 07 January,2017
ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਦੰਗਲ’ ਬਾਕਸ ਆਫਿਸ ‘ਤੇ ਧਮਾਕੇਦਾਰ ਕਮਾਈ ਕਰ ਰਹੀ ਹੈ। ਫਿਲਮ ਨੇ ਆਪਣੇ ਦੂਜੇ ਹਫਤੇ ਦੇ ਖਤਮ ਹੋਣ ਤਕ ਘਰੇਲੂ ਬਾਕਸ ਆਫਿਸ ‘ਤੇ 320.16 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਜੇਕਰ ਫਿਲਮ ਦੀ ਕੁੱਲ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਨੇ 448.22 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮੀ ਵੈੱਬਸਾਈਟ ‘ਕੋਈਮੋਈ’ ਨੇ ‘ਦੰਗਲ’ ਦੀ ਕੁੱਲ ਕਮਾਈ ਦੀ ਜਾਣਕਾਰੀ ਦਿੱਤੀ ਹੈ।
ਟਰੈਂਡ ਐਨਾਲਿਸਟ ਤਰਣ ਆਦਰਸ਼ ਮੁਤਾਬਕ ਫਿਲਮ ਦੀ ਵਰਲਡਵਾਈਡ ਕਮਾਈ 6 ਜਨਵਰੀ ਤਕ 170.49 ਕਰੋੜ ਹੈ। ਵਰਲਡਵਾਈਡ ਤੇ ਕੁੱਲ ਕਮਾਈ ਨੂੰ ਜੋੜ ਦਿੱਤਾ ਜਾਵੇ ਤਾਂ ਕਮਾਈ ਦਾ ਅੰਕੜਾ 618.71 ਕਰੋੜ ਹੈ, ਜੋ ਬੇਹੱਦ ਹੀ ਸ਼ਾਨਦਾਰ ਹੈ। ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਿੱਤਾ ਜਾਵੇ ਕਿ ‘ਦੰਗਲ’ ਘਰੇਲੂ ਬਾਕਸ ਆਫਿਸ ਕਮਾਈ ਦੇ ਮਾਮਲੇ ‘ਚ ਸਲਮਾਨ ਖਾਨ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ‘ਬਜਰੰਗੀ ਭਾਈਜਾਨ’ ਨੂੰ ਹਰ ਮਾਮਲੇ ‘ਚ ਪਿੱਛੇ ਛੱਡ ਦੇਵੇਗੀ।
‘ਬਜਰੰਗੀ ਭਾਈਜਾਨ’ ਦੀ ਘਰੇਲੂ ਬਾਕਸ ਆਫਿਸ ਕਮਾਈ 320.34 ਕਰੋੜ ਹੈ, ਜਦਕਿ ਵਰਲਡਵਾਈਡ ਕਮਾਈ 626 ਕਰੋੜ ਰੁਪਏ ਹੈ। ਤੈਅ ਹੈ ਕਿ ਆਉਣ ਵਾਲੇ ਦਿਨਾਂ ‘ਚ ‘ਦੰਗਲ’, ‘ਬਜਰੰਗੀ ਭਾਈਜਾਨ’ ਨੂੰ ਹਰ ਮਾਮਲੇ ‘ਚ ਪਿੱਛੇ ਛੱਡ ਦੇਵੇਗੀ। ਹੁਣ ਤਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਆਮਿਰ ਖਾਨ ਦੀ ‘ਪੀਕੇ’ ਹੈ। ਫਿਲਮ ਨੇ ਵਰਲਡਵਾਈਡ ਜਿਥੇ 792 ਕਰੋੜ ਰੁਪਏ ਕਮਾਏ, ਉਥੇ ਘਰੇਲੂ ਬਾਕਸ ਆਫਿਸ ‘ਤੇ ਇਸ ਨੇ 339.5 ਕਰੋੜ ਦੀ ਕਮਾਈ ਕੀਤੀ ਸੀ।
Facebook Comment
Project by : XtremeStudioz