Close
Menu

ਆਮਿਰ ਨਾਲ ਕੰਮ ਨਹੀਂ ਕਰੇਗੀ ਕ੍ਰਿਤੀ

-- 08 January,2017
ਮੁੰਬਈ—ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਨਾਲ ਕੰਮ ਨਹੀਂ ਕਰੇਗੀ। ਬਾਲੀਵੁੱਡ ਫਿਲਮਕਾਰ ਆਦਿੱਤਯ ਚੋਪੜਾ ਫਿਲਮ ‘ਠੱਗਸ ਆਫ ਹਿੰਦੁਸਤਾਨ’ ਬਣਾ ਰਹੇ ਹਨ, ਜਿਸ ਵਿਚ ਮੁੱਖ ਭੂਮਿਕਾ ਲਈ ਅਮਿਤਾਭ ਬੱਚਨ ਅਤੇ ਆਮਿਰ ਖਾਨ ਦੀ ਚੋਣ ਕੀਤੀ ਗਈ ਹੈ। ਵਿਜੇ ਕ੍ਰਿਸ਼ਨ ਆਚਾਰਿਆ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਇਸ ਫਿਲਮ ਲਈ ਅਦਾਕਾਰਾ ਦੀ ਭਾਲ ਕੀਤੀ ਜਾ ਰਹੀ ਹੈ।
ਚਰਚਾ ਸੀ ਕਿ ਆਮਿਰ ਦੇ ਆਪੋਜ਼ਿਟ ਕ੍ਰਿਤੀ ਸੈਨਨ ਦੀ ਚੋਣ ਕੀਤੀ ਗਈ ਹੈ। ਵਿਜੇ ਕ੍ਰਿਸ਼ਨ ਆਚਾਰਿਆ ਨੇ ਇਸ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਕਿਸੇ ਅਦਾਕਾਰਾ ਨੂੰ ਤੈਅ ਨਹੀਂ ਕੀਤਾ ਹੈ। ਅਦਾਕਾਰਾ ਦੀ ਭਾਲ ਜਾਰੀ ਹੈ।
ਅਸੀਂ ਸਹੀ ਕਾਸਟਿੰਗ ਕਰਨਾ ਚਾਹੁੰਦੇ ਹਾਂ। ਮਾਰਚ ਵਿਚ ਹੋਣ ਵਾਲੀ ਇਸ ਸ਼ੂਟਿੰਗ ਲਈ ਹੁਣ ਤੱਕ ਲੋਕੇਸ਼ਨ ਵੀ ਫਾਈਨਲ ਨਹੀਂ ਹੋਈ ਹੈ ਪਰ ਜ਼ਿਆਦਾਤਰ ਸ਼ੂਟਿੰਗ ਮੁੰਬਈ ਵਿਚ ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
Facebook Comment
Project by : XtremeStudioz