Close
Menu

ਆਮਿਰ ਸਭ ਤੋਂ ਪ੍ਰੇਰਕ ਸ਼ਖਸੀਅਤਾਂ ‘ਚੋਂ ਇਕ : ਸ਼ਰਧਾ ਕਪੂਰ

-- 01 March,2017
ਮੁੰਬਈ— ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼ਰਧਾ ਕਪੂਰ ਨੇ ਸੁਪਰਸਟਾਰ ਆਮਿਰ ਖਾਨ ਦੀ ਖੂਬ ਪ੍ਰਸ਼ੰਸਾਂ ਕੀਤੀ ਅਤੇ ਕਿਹਾ ਕਿ, ” ਫਿਲਮ ‘ਦੰਗਲ’ ਦਾ ਅਦਾਕਾਰ ਨਾ ਸਿਰਫ ਸਭ ਤੋਂ ਪ੍ਰੇਰਕ ਸ਼ਖਸੀਅਤਾਂ ‘ਚੋਂ ਇਕ ਹੈ ਸਗੋਂ ਸਮਾਜਿਕ ਰੂਪ ਨਾਲ ਵੀ ਜ਼ਿੰਮੇਵਾਰ ਕਲਾਕਾਰ ਹਨ।” ਸ਼ਰਧਾ ਨੂੰ ਹੁਣ ਤੱਕ ਆਮਿਰ ਖਾਨ ਨਾਲ ਫਿਲਮ ‘ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਹੈ ਪਰ ਉਸ ਦੇ ਬੁੱਲ੍ਹਾਂ ‘ਤੇ ਆਮਿਰ ਲਈ ਸਿਰਫ ਤਾਰੀਫ ਹੀ ਹੈ।
ਜ਼ਿਕਰਯੋਗ ਹੈ ਕਿ, ਟਵਿਟਰ ‘ਤੇ ਹੈਸ਼ਟੈਗ ਆਸਕ ਸ਼ਰਧਾ ਦੌਰਾਨ ਅਦਾਕਾਰਾ ਨੂੰ 51 ਸਾਲਾਂ ਆਮਿਰ ਲਈ ਇਕ ਸ਼ਬਦ ਬੋਲਣ ਨੂੰ ਕਿਹਾ ਗਿਆ ਸੀ, ਇਸ ‘ਤੇ 29 ਸਾਲਾਂ ਦੀ ਅਦਾਕਾਰਾ ਸ਼ਰਧਾ ਨੇ ਕਿਹਾ ਕਿ ਬੇਹੱਦ ਪ੍ਰੇਰਕ, ਨਿਡਰ, ਕਲਾਤਮਕ ਅਤੇ ਸਮਾਜਿਕ ਰੂਪ ਨਾਲ ਜ਼ਿੰਮੇਵਾਰ ਵਿਅਕਤੀ। ਉਨ੍ਹਾਂ ਨੇ ਨਾ ਸਿਰਫ ਆਮਿਰ ਦੀ ਪ੍ਰਸ਼ੰਸਾ ਕੀਤੀ ਸਗੋਂ ਆਲੀਆ ਭੱਟ ਨਾਲ ਆਪਣੀ ਕਥਿਤ ਮੁਕਾਬਲੇਬਾਜ਼ੀ, ਜਿਵੇਂ ਕਿ ਦਰਸ਼ਕ ਮੰਨਦੇ ਹਨ, ‘ਤੇ ਵੀ ਚੁੱਪੀ ਤੋੜੀ।
Facebook Comment
Project by : XtremeStudioz