Close
Menu

ਆਮ ਚੋਣਾਂ ‘ਚ ਮੁਕੰਮਲ ਬਹੁਮਤ ਨਾਲ ਸਰਕਾਰ ਬਣਨ ਦੀ ਸੰਭਾਵਨਾ ਨਹੀਂ : ਵਿੱਤ ਮੰਤਰੀ

-- 15 December,2013

ਮੁੰਬਈ – ਵਿੱਤ ਮੰਤਰੀ  ਪੀ. ਚਿਦਾਂਬਰਮ ਨੂੰ ਲੱਗਦਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਮਗਰੋਂ ‘ਮੁਕੰਮਲ ਬਹੁਮਤ’ ਨਾਲ ਕਿਸੇ ਦੀ ਵੀ ਸਰਕਾਰ ਬਣਨੀ ਮੁਸ਼ਕਲ ਹੈ। ਐੱਨ. ਐੱਸ. ਈ. ਦੇ 20ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸ਼ਨੀਵਾਰ  ਇਥੇ ਆਯੋਜਿਤ ਇਕ ਸਮਾਗਮ ‘ਚ ਚਰਚਾ ਦੌਰਾਨ ਉਨ੍ਹਾਂ ਕਿਹਾ, ”ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੋਵੇਗਾ।” ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਚੋਣਾਂ ਤਕ ਉਡੀਕ ਕਰਨੀ ਚਾਹੀਦੀ ਹੈ। ਮੈਂ ਪੱਕੇ ਤੌਰ ‘ਤੇ ਨਹੀਂ ਕਹਿ ਸਕਦਾ ਕਿ ਇਨ੍ਹਾਂ ਚੋਣਾਂ ‘ਚ ਕਿਸੇ ਨੂੰ ਵੀ ਸੰਸਦ ‘ਚ ਪੂਰਨ ਬਹੁਮਤ ਮਿਲ ਸਕੇਗਾ। ਇਸ ਦੇ ਨਾਲ ਹੀ ਚਿਦਾਂਬਰਮ ਨੇ ਕਿਹਾ ਕਿ ਭਾਰਤੀ ਲੋਕਤੰਤਰ ਮੰਥਨ ਦੇ ਦੌਰ ‘ਚੋਂ ਲੰਘ ਰਿਹਾ ਹੈ। ਉਨ੍ਹਾਂ ਦੀ ਨਜ਼ਰ ‘ਚ ਬੀਤੇ 60 ਸਾਲਾਂ ਦੇ ਇਤਿਹਾਸ ‘ਚ ਭਾਰਤੀ  ਲੋਕਤੰਤਰ ਆਪਣੀ ‘ਸਭ ਤੋਂ ਕਮਜ਼ੋਰ ਸਥਿਤੀ ‘ਚ ਹੈ।

Facebook Comment
Project by : XtremeStudioz