Close
Menu

ਆਮ ਦਰਸ਼ਕਾਂ ਲਈ ਹੈ ‘ਗੋਰੀ ਤੇਰੇ ਪਿਆਰ ਮੇਂ’ : ਕਰੀਨਾ ਕਪੂਰ

-- 13 September,2013

imagesਮੁੰਬਈ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਗੋਰੀ ਤੇਰੇ ਪਿਆਰ ਮੇਂ’ ਆਮ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਕਰੀਨਾ ਕਪੂਰ ਨੇ ਕਿਹਾ, ”ਗੋਰੀ ਤੇਰੇ ਪਿਆਰ ਮੇਂ ਆਈਟਮ ਨੰਬਰ ਨਾਲ ਭਰਪੂਰ ਇਕ ਮਨੋਰੰਜਕ ਫਿਲਮ ਹੈ। ਇਹ ਫਿਲਮ ਆਮ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਇਸ ਫਿਲਮ ‘ਚ ਇਮਰਾਨ ਖਾਨ ਨਾਲ ਕੰਮ ਕਰ ਕੇ ਮੈਨੂੰ ਬੇਹੱਦ ਚੰਗਾ ਲੱਗਾ।
ਜ਼ਿਕਰਯੋਗ ਹੈ ਕਿ ਕਰਨ ਜੌਹਰ ਦੇ ਬੈਨਰ ਹੇਠ ਬਣੀ ਫਿਲਮ ‘ਗੋਰੀ ਤੇਰੇ ਪਿਆਰ ਮੇਂ’ ਦਾ ਨਿਰਦੇਸ਼ਨ ਪੁਨੀਤ ਮਲਹੋਤਰਾ ਨੇ ਕੀਤਾ ਹੈ। ਇਸ ਫਿਲਮ ਵਿਚ ਕਰੀਨਾ ਕਪੂਰ ਅਤੇ ਇਮਰਾਨ ਖਾਨ ਦੇ ਇਲਾਵਾ ਸ਼ਰਧਾ ਕਪੂਰ ਦੀ ਵੀ ਮੁੱਖ ਭੂਮਿਕਾ ਹੈ। ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਵਿਚ ਇਸ਼ਾ ਗੁਪਤਾ ‘ਤੇ ਇਕ ਆਈਟਮ ਨੰਬਰ ਫਿਲਮਾਇਆ ਗਿਆ ਹੈ।

Facebook Comment
Project by : XtremeStudioz